اُ توں شروع ہون والے پنجابی لفظاں دے معنےਦ

ਸੰਗ੍ਯਾ- ਦੁਹਲ. ਢੋਲ. ਮ੍ਰਿਦੰਗ। ੨. ਦੌਲਤਮੰਦ.


ਕ੍ਰਿ. ਵਿ- ਦਮ ਬਦਮ. ਹਰ ਵੇਲੇ. "ਮਾਇਆ ਮਨਹੁ ਨ ਵੀਸਰੈ, ਮਾਂਗੈ ਦੰਮਾਦੰਮਿ." (ਸਵਾ ਮਃ ੫)


ਸਾਹ. ਸ੍ਵਾਸ. ਦੇਖੋ, ਦਮ. "ਜਿਚਰੁ ਵਿਚਿ ਦੰਮੁ ਹੈ, ਤਿਚਰੁ ਨ ਚੇਤਈ." (ਵਾਰ ਬਿਹਾ ਮਃ ੩) ੨. ਦੇਖੋ, ਦਾਮ.