nan
ਅ਼. [امن] ਸੰਗ੍ਯਾ- ਸ਼ਾਂਤਿ. ਆਰਾਮ. ਚੈਨ.
nan
nan
nan
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)
ਜਿਲਾ ਲਹੌਰ, ਥਾਣਾ ਮੁਜ਼ੰਗ ਵਿੱਚ ਇੱਕ ਪਿੰਡ ਦਾ ਨਾਉਂ ਹੈ, ਜਿਸ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਗੁਰੂਮਾਂਗਟ ਤੋਂ ਚੱਲਕੇ ਇੱਥੇ ਆਏ ਹਨ.#ਪਹਿਲਾਂ ਇਸ ਥਾਂ ਸਾਧਾਰਣ ਗੁਰਦ੍ਵਾਰਾ ਸੀ, ਹੁਣ ਭਾਈ ਮੋਹਣ ਸਿੰਘ ਜੀ ਅਕਾਲੀ ਦੇ ਉੱਦਮ ਨਾਲ ਲਹੌਰ ਨਿਵਾਸੀ ਰਾਇ ਬਹਾਦੁਰ ਸਰ ਗੰਗਾ ਰਾਮ ਜੀ ਨੇ ਗੁਰੁਦ੍ਵਾਰੇ ਤੇ ਖੂਹ ਦੀ ਸੇਵਾ ਸੰਮਤ ੧੯੭੯ ਵਿੱਚ ਕਰਾਈ ਹੈ. ੧੭. ਕਨਾਲ ਜ਼ਮੀਨ ਗੁਰੁਦ੍ਵਾਰੇ ਦੇ ਨਾਉਂ ਇਸੇ ਪਿੰਡ ਵਿੱਚ ਹੈ.#ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ "ਕੋਟ ਲਖਪਤ" ਤੋਂ ਪੂਰਵ ਕਰੀਬ ਡੇਢ ਮੀਲ ਹੈ.
ਬਾਬਾ ਆਲਾ ਸਿੰਘ ਜੀ ਦਾ ਪੋਤਾ ਅਤੇ ਟਿੱਕਾ ਸਰਦੂਲ ਸਿੰਘ ਦਾ ਛੋਟਾ ਪੁਤ੍ਰ, ਜਿਸ ਦਾ ਜਨਮ ਹਾੜ ਬਦੀ ੭. ਸੰਮਤ ੧੮੦੫ (ਸਨ ੧੭੪੮) ਨੂੰ ਰਾਣੀ ਹੁਕਮਾਂ ਦੇ ਉਦਰ ਤੋਂ ਹੋਇਆ. ਅਠਾਰਾਂ ਵਰ੍ਹੇ ਦੀ ਉਮਰ ਵਿੱਚ ਪਟਿਆਲੇ ਦੀ ਗੱਦੀ ਤੇ ਬੈਠਾ. ਇਸ ਨੇ ਧਰਮਵੀਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਅਮ੍ਰਿਤ ਛਕਿਆ ਸੀ. ਇਹ ਵਡਾ ਸ਼ੂਰਵੀਰ, ਰਾਜ ਪ੍ਰਬੰਧ ਵਿੱਚ ਨਿਪੁੰਣ ਅਤੇ ਪੂਰਾ ਧਰਮਾਤਮਾ ਸੀ. ਇਸਦੇ ਵੇਲੇ ਪਟਿਆਲੇ ਦੇ ਰਾਜ ਵਿੱਚ ਬਹੁਤ ਤਰੱਕੀ ਹੋਈ. ਸਨ ੧੭੬੭ ਵਿੱਚ ਰਾਜਾ ਅਮਰ ਸਿੰਘ ਨੇ ਅਹਮਦ ਸ਼ਾਹ ਦੁੱਰਾਨੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਾਕੇ "ਬੰਦੀਛੋੜ" ਪਦਵੀ ਪ੍ਰਾਪਤ ਕੀਤੀ. ਇਸ ਦਾ ਦੇਹਾਂਤ ਫੱਗੁਣ ਬਦੀ ੮. ਸੰਮਤ ੧੮੩੮ (ਫਰਵਰੀ ਸਨ ੧੭੮੧) ਨੂੰ ਹੋਇਆ। ੨. ਦੇਖੋ, ਰੂਪ ਕੌਰ। ੩. ਅਮਰਕੋਸ਼ ਦਾ ਕਰਤਾ ਇੱਕ ਸੰਸਕ੍ਰਿਤ ਦਾ ਪੰਡਿਤ। ੪. ਮੇਵਾੜਪਤਿ ਰਾਣਾ ਪ੍ਰਤਾਪ ਸਿੰਘ ਦਾ ਜੇਠਾ ਪੁਤ੍ਰ। ੫. ਦੇਖੋ, ਸਲਾਬਤ ਖ਼ਾਂ.
ਵਿ- ਆਮ੍ਰ (ਅਬੰ) ਦੇ ਰਸ ਜੇਹਾ ਹੈ ਰੰਗ ਜਿਸ ਦਾ.
ਸੰਗ੍ਯਾ- ਅਗ੍ਯਾਨ ਕਰਕੇ ਅਮਰ ਹੋਣ ਦਾ ਉਪਜਿਆ ਭ੍ਰਮ. "ਅਮਰਹਿਭ੍ਰਾਂਤਿ ਛੋਡ." (ਭਾਗੁ)
ਵਿ- ਅਮਰ ਕਰਣ ਵਾਲਾ। ੨. ਨਾ ਮਰਣ ਵਾਲਾ. ਨਾ ਬੁਝਣ ਵਾਲਾ. "ਸੋ ਦੀਪਕ ਅਮਰਕ ਸੰਸਾਰ" (ਰਾਮ ਕਬੀਰ) ੩. ਦੇਖੋ, ਮਰਕ.