اُ توں شروع ہون والے پنجابی لفظاں دے معنےਉ

ਵਿ- ਉਜਾਨ (ਉੱਚਯਾਨ) ਤੇ ਚੜ੍ਹਨ ਵਾਲਾ. ਵਿਮਾਨ ਦੀ ਸਵਾਰੀ ਕਰਨ ਵਾਲਾ। ੨. ਸੰਗ੍ਯਾ- ਦੇਵਤਾ. "ਕੋਟਿ ਤੇਤੀਸ ਉਜਾਨਾ." (ਆਸਾ ਕਬੀਰ)


ਦੇਖੋ, ਉਜਾਰਾ, ਉਜਾੜ ਅਤੇ ਔਜਾਰ.


ਸੰਗ੍ਯਾ- ਪ੍ਰਕਾਸ਼. ਰੌਸ਼ਨੀ. ਉਜਾਲਾ. "ਤਬ ਜਾਇ ਜੋਤਿ ਉਜਾਰਉ ਲਹੈ." (ਗਉ ਬਾਵਨ ਕਬੀਰ)


ਸੰਗ੍ਯਾ- ਉਜਾੜਾ. ਬਰਬਾਦੀ।#੨. ਉਜਾੜੇ ਦਾ ਮੁੱਲ. ਹਰਜਾਨਾ. "ਸਭ ਕਿਦਾਰ ਕੋ ਭਰਹੁ ਉਜਾਰਾ." (ਨਾਪ੍ਰ) ੩. ਉਜਾਲਾ. ਪ੍ਰਕਾਸ਼. ਚਮਤਕਾਰ. "ਨਾਮ ਜਪਤ ਕੋਟਿ ਸੂਰ ਉਜਾਰਾ." (ਜੈਤ ਮਃ ੫)


ਵਿ- ਚਮਕੀਲੀ. ਲਿਸ਼ਕਦੀ ਹੋਈ. ਉਜ੍ਵਲ. "ਸੋਭਤ ਪਾਨਿ ਕ੍ਰਿਪਾਨ ਉਜਾਰੀ." (ਪਾਰਸਾਵ)


ਦੇਖੋ, ਉਜਾਰਾ ੩। ੨. ਜ੍ਵਲਨ ਕੀਤਾ. ਜਗਾਇਆ. "ਸਤਿਗੁਰੁ ਸਬਦਿ ਉਜਾਰੋ ਦੀਪਾ." (ਬਿਲਾ ਮਃ ੫) ਗ੍ਯਾਨ ਰੂਪ ਦੀਵਾ ਜਗਾਇਆ.


ਸੰਗ੍ਯਾ- ਪ੍ਰਕਾਸ਼. ਚਮਤਕਾਰ. ਚਾਨਣ. "ਪ੍ਰਗਟ ਰਹਿਓ ਪ੍ਰਭੁ ਸਰਬ ਉਜਾਲਾ." (ਮਾਰੂ ਸੋਲਹੇ ਮਃ ੫) ਦੇਖੋ, ਜ੍ਵਲ.


ਸੰਗ੍ਯਾ- ਆਬਾਦੀ ਬਿਨਾ ਜਗਾ. ਨਿਰਜਨ ਅਸਥਾਨ.


ਕ੍ਰਿ- ਗ਼ੈਰ ਆਬਾਦ ਕਰਨਾ. ਵਸੋਂ ਮਿਟਾਉਣੀ। ੨. ਬਰਬਾਦ ਕਰਨਾ.


ਸੰਗ੍ਯਾ- ਉਜੜਨ ਦਾ ਭਾਵ। ੨. ਉਜਾੜਨ ਦੀ ਚੱਟੀ ਮੁੱਲ ਆਦਿ।