ਸੰਗ੍ਯਾ- ਗਮ੍ਯਤਾ. ਕਿਸੇ ਥਾਂ ਤਕ ਜਾਣ ਦਾ ਭਾਵ। ੨. ਸਾਮਰਥ੍ਯ. ਸ਼ਕਤਿ। ੩. ਪ੍ਰਵੇਸ਼. ਰਸਾਈ। ੪. ਪਹੁਁਚੀ ਦੀ ਥਾਂ ਭੀ ਪਹੁਁਚ ਸ਼ਬਦ ਆਇਆ ਹੈ. ਪਹੁਁਚੇ ਬੱਧਾ ਇਸਤ੍ਰੀਆਂ ਦਾ ਗਹਿਣਾ. "ਬੇਸਰ ਗਜਰਾਰੰ ਪਹੁਁਚ ਅਪਾਰੰ." (ਰਾਮਾਵ)
ਕ੍ਰਿ- ਇੱਕ ਥਾਂ ਤੋਂ ਦੂਜੇ ਥਾਂ ਪੁੱਜਣਾ। ੨. ਤੁੱਲ ਹੋਣਾ. ਮੁਕਾਬਲੇ ਵਿੱਚ ਪੂਰਾ ਉਤਰਨਾ. "ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ." (ਗੂਜ ਵਾਰ ੨. ਮਃ ੫) "ਤਿਸੁ ਨਹੀਂ ਦੂਜਾ ਕੋ ਪਹੁਚਨਹਾਰਾ." (ਗਉ ਮਃ ੫)
ਸੰਗ੍ਯਾ- ਹੱਥ ਅਤੇ ਬਾਂਹ ਦਾ ਜੋੜ. ਕਲਾਈ. ਮਣਿਬੰਧ (wrist). ੨. ਵਿ- ਪੁੱਜਾ. ਪਹੁਚਿਆ.
ਕ੍ਰਿ- ਇੱਕ ਅਸਥਾਨ ਤੋਂ ਦੂਜੇ ਥਾਂ ਲੈ ਜਾਣਾ. ਨਿਯਤ ਸਥਾਨ ਪੁਰ ਪੁਚਾਣਾ.
ਸੰਗ੍ਯਾ- ਹੱਥ ਦੀ ਕਲਾਈ ਪੁਰ ਪਹਿਰਨ ਦਾ ਗਹਿਣਾ। ੨. ਪਹੁਚਾ ਦਾ ਇਸਤ੍ਰੀ ਲਿੰਗ.
nan
nan
nan
nan
nan
nan