اُ توں شروع ہون والے پنجابی لفظاں دے معنےਲ

ਕ੍ਰਿ. ਵਿ- ਨਿਰੰਤਰ. ਸਿਲਸਿਲੇਵਾਰ. ਇੱਕ ਰਸ. ਅਖੰਡ.


ਲੱਗਿਆ. ਪ੍ਰਤੀਤ ਹੋਇਆ. "ਹਰਿ ਮਨਿ ਤਨਿ ਮੀਠ ਲਗਾਨ ਜੀਉ." (ਆਸਾ ਛੰਤ ਮਃ ੪) ੨. ਸੰਗ੍ਯਾ- ਜ਼ਮੀਨ ਦਾ ਮਹਿਸੂਲ. ਟੈਕਸ (tax) ਕਰ.


ਫ਼ਾ. [لگام] ਅਥਵਾ [لغام] ਲਗ਼ਾਮ. ਸੰਗ੍ਯਾ- ਘੋੜੇ ਦਾ ਦਹਾਨਾ. ਕਵਿਕਾ. ਖਲੀਨ.


ਦੇਖੋ, ਲਗਾਉਟ.


ਕ੍ਰਿ. ਵਿ- ਵਾਸਤੇ. ਲੀਯੇ. ਲਈ. "ਹਰਿ ਸਿਮਰਨਿ ਲਗਿ ਬੇਦ ਉਪਾਏ." (ਸੁਖਮਨੀ) "ਖੋਜ ਰੋਜ ਕੇ ਹੇਤ ਲਗਿ ਦਯੋ ਮਿਸ੍ਰ ਜੂ ਰੋਇ." (ਖਾਮ) ੨. ਲੱਗਕੇ. ਲਗਨ ਹੋਕੇ. ਮਿਲਕੇ. "ਲਗਿ ਗੁਰਮੁਖਿ ਅਸਥਿਰੁ ਹੋਇ ਜੀਉ." (ਆਸਾ ਛੰਤ ਮਃ ੪) ੩. ਅਸਰ ਤੋਂ. ਤਾਸੀਰ ਸੇ. "ਮਧੁਰ ਬਚਨ ਲਗਿ ਅਗਮ ਸੁਗਮ ਹੋਇ." (ਭਾਗੁ ਕ) ੪. ਵਿ- ਸਮਾਨ. ਤੁੱਲ. ਸਦ੍ਰਿਸ਼. ਵਾਂਙ. ਵਾਕਰ. "ਗੁੜੁ ਮਿਠਾ ਮਾਇਆ ਪਸਰਿਆ, ਮਨਮੁਖ ਲਗਿ ਮਾਖੀ ਪਚੈ ਪਚਾਇ." (ਸ੍ਰੀ ਮਃ ੪) ੫. ਲਗਣਾ ਕ੍ਰਿਯਾ ਦਾ ਅਮਰ. "ਲਗਿ ਸੰਤਚਰਣੀ." (ਬਿਹਾ ਮਃ ੫)


ਲਗਨ ਹੋਈ। ੨. ਸੰਗ੍ਯਾ- ਲੁਗਾਈ. ਪਤਿ ਨਾਲ ਲਗਨ ਹੋਈ. ਪਤਨੀ. "ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ। ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥" (ਸਵਾ ਮਃ ੧)