ਇੱਕ ਮਾਸ ਅਹਾਰੀ ਜੀਵ Badger ਕੁਦਰਤ ਨੇ ਇਸ ਦਾ ਜਬਾੜਾ ਅਜੇਹਾ ਬਣਾਇਆ ਹੈ ਕਿ ਇਹ ਬਿਨਾ ਬਹੁਤਾ ਯਤਨ ਕੀਤੇ ਕਿਸੇ ਵਸ੍ਤ ਨੂੰ ਦ੍ਰਿੜ੍ਹ ਫੜ ਸਕਦਾ ਹੈ. ਜਿਸ ਬਿੱਜੂ ਨੂੰ ਦੱਬੇ ਹੋਏ ਬੱਚੇ ਕੱਢਕੇ ਖਾਣ ਦਾ ਚਸਕਾ ਪੈ ਜਾਵੇ, ਉਹ ਪਿੰਡ ਦੇ ਸੁੱਤੇ ਬੱਚਿਆਂ ਨੂੰ ਵੀ ਰਾਤ ਸਮੇਂ ਚੁੱਕ ਲੈ ਜਾਂਦਾ ਹੈ।:-#(fig.)#੨. ਤਾਮਸੀ ਮੂਰਖ ਅਤੇ ਕਰੂਪ ਆਦਮੀ ਨੂੰ ਭੀ ਪੰਜਾਬੀ ਵਿੱਚ ਬਿੱਜੂ ਆਖਿਆ ਜਾਂਦਾ ਹੈ.
ਦੇਖੋ, ਬਿਜੈਸਾਰ.
ਸੰ. ਵਿਜਯ. ਸੰਗ੍ਯਾ- ਜਿੱਤ. ਫਤੇ। ੨. ਵਿਸਨੁ ਦਾ ਇਕ ਪਾਰਖਦ. "ਜੈ ਅਰੁ ਬਿਜੈ ਨਾਮ ਜਿਨ ਜਾਨਾ." (ਨਾਪ੍ਰ) ਦੇਖੋ, ਪਾਰਖਦ। ੩. ਦੇਖੋ ਸਵੈਯੇ ਦਾ ਰੂਪ ੧੦। ੪. ਛੱਪਯ ਦਾ ਇੱਕ ਭੇਦ "ਬਿਜਯ" ਹੈ, ਜਿਸ ਵਿੱਚ ੬੯ ਗੁਰੁ ਅਤੇ ੧੪. ਲਘੁ ਹੁੰਦੇ ਹਨ.
ਵਿਜਯਸਾਰ. ਭੰਗਰਾ. ਪੁਰਾਣੇ ਜ਼ਮਾਨੇ ਸਿਆਹੀ ਵਿੱਚ ਇਸ ਦਾ ਰਸ ਪਾਇਆ ਕਰਦੇ ਸਨ. ਦੇਖੋ, ਭੰਗਰਾ.
ਸੰ. ਵਿਯੋਗ. ਸੰਗ੍ਯਾ- ਜੁਦਾਈ. ਵਿਛੋੜਾ.
ਸੰ. वियोगिन- ਵਿਯੋਗੀ. ਵਿ- ਵਿਯੋਗ (ਵਿਛੋੜੇ) ਵਾਲਾ. ਜੁਦਾ ਹੋਇਆ.
nan
ਦੇਖੋ, ਬਿਜਉਰਾ ਅਤੇ ਬਿਜਉਰੀ.
ਕ੍ਰਿ- ਚੌਂਕਣਾ. ਚੌਂਕਕੇ ਉਠਣਾ. "ਸੋਵਤਹੂੰ ਬਿਝਕੋਂ ਬਰਰਾਊਂ." (ਚਰਿਤ੍ਰ ੨੦੯)
ਸੰਗ੍ਯਾ- ਬਿਛੁੜਨ ਦਾ ਭਾਵ. ਜੁਦੇ ਹੋਣਾ.
ਕ੍ਰਿ- ਵਿਛੁੜਨਾ. ਅਲਗ ਹੋਣਾ ੨. ਬੱਦਲਾਂ ਦਾ ਫੱਟਣਾ. ਘਟਾ ਦਾ ਪਾਟਣਾ।