اُ توں شروع ہون والے پنجابی لفظاں دے معنےਦ

ਵਿ- ਜੋ ਪਾਣੀ ਦੀ ਤਰਾਂ ਪਤਲਾ ਹੋਗਿਆ ਹੋਵੇ. ਪਘਰਿਆ ਹੋਇਆ. ਦ੍ਰਵਿਆ। ੨. ਪਸੀਜਿਆ. ਕ੍ਰਿਪਾਵਾਨ.


ਸੰ. द्राक. ਕ੍ਰਿ. ਵਿ- ਛੇਤੀ. ਤੁਰੰਤ ਹੀ. ਸ਼ੀਘ੍ਰਤਾ ਨਾਲ.


ਸੰ. ਸੰਗ੍ਯਾ- ਵਹਾਉ। ੨. ਪਸੀਜਣ ਦੀ ਕ੍ਰਿਯਾ। ੩. ਟਪਕਣਾ.


ਵਿ- ਪਘਰਾਉਣ ਵਾਲਾ. ਪਤਲਾ ਕਰਨ ਵਾਲਾ। ੨. ਦਿਲ ਪੁਰ ਅਸਰ ਪਾਉਣ ਵਾਲਾ. ੩. ਸੰਗ੍ਯਾ- ਸੁਹਾਗਾ। ੪. ਚੰਦ੍ਰਕਾਂਤ ਮਣਿ। ੫. ਜੁਲਾਬ ਦੀ ਦਵਾਈ.


ਵਿ- ਦ੍ਰਵਿੜ ਦੇਸ਼ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਦ੍ਰਵਿੜ। ੨. ਸੰਗ੍ਯਾ- ਦ੍ਰਵਿੜ ਦੇਸ਼ ਲਈ ਭੀ ਇਹ ਸ਼ਬਦ ਆਇਆ ਹੈ. "ਮੋਹਨਸਿੰਘ ਸੁਪੂਤ ਸੁਭ ਦ੍ਰਾਵੜ ਦੇਸਹਿ ਏਸ." (ਚਰਿਤ੍ਰ ੮੪)


ਸੰ. ਦ੍ਰਵਿੜ. ਦੇਸ਼ ਵਿੱਚ ਹੋਣ ਵਾਲੀ ਛੋਟੀ ਇਲਾਇਚੀ.


ਸੰ. दृ. ਧਾ- ਤੋੜਨਾ, ਫਿਸਲਣਾ, ਅਲਗ ਕਰਨਾ.


ਸੰ. दृश्. ਧਾ- ਦੇਖਣਾ, ਭਵਿਸ਼੍ਯਤ ਦਾ ਵਿਚਾਰ ਕਰਨਾ, ਸੰਸ਼੍ਯ (ਸੰਸਾ) ਕਰਨਾ। ੨. ਸੰਗ੍ਯਾ- ਦੇਖਣ ਦੀ ਕ੍ਰਿਯਾ। ੩. ਨੇਤ੍ਰ. "ਜਿਸ ਕੇ ਨਹੀ ਅਨਿਕਤਾ ਦ੍ਰਿਸ ਮੇ." (ਗੁਪ੍ਰਸੂ) "ਨਮੋ ਸਰਬਦ੍ਰਿਸੰ." (ਜਾਪੁ)