ਸੰਗ੍ਯਾ- ਘਟਾ ਦਾ ਸੰਘੱਟ. ਸੰਘਣੇ ਬੰਦਲਾਂ ਦਾ ਇਕੱਠ.
ਕ੍ਰਿ- ਦੇਖੋ, ਬਿਝਕਣਾ। ੨. ਨੰਮ੍ਰ ਹੋਣਾ. ਝੁਕਣਾ.
ਦੇਖੋ, ਬਿਝੜਨਾ.
ਸੰ. ਅਥਵਾ ਵਿਟ. ਧਾ- ਸੌਂਹ ਖਾਣੀ, ਸ਼ਬਦ ਕਰਨਾ, ਸਖ਼ਤਕਲਾਮੀ ਕਰਨਾ। ੨. ਸੰਗ੍ਯਾ- ਵੈਸ਼੍ਯ. ਵਣਿਜ ਕਰਨ ਵਾਲਾ. "ਦ੍ਵਿਜ ਖਤ੍ਰੀ ਬਿਟ ਸੂਦਰ ਚਾਰੀ." (ਨਾਪ੍ਰ) ੩. ਪਸ਼ੂ ਪੰਛੀਆਂ ਦੀ ਮਲ ਅਤੇ ਬਿੰਠ। ੪. ਲੁੱਚਾ. ਵਿਭਚਾਰੀ. ਜਾਰ. "ਜੌਪੈ ਪਰਦਾਰਾ ਭਜ ਮ੍ਰਿਗਨ ਬਤਾਵੈ ਬਿਟ." (ਭਾਗੁ ਕ) ਜੇ ਪਰਇਸਤ੍ਰੀ ਭੋਗ ਕੇ ਕੋਈ ਲੁੱਚਾ ਮ੍ਰਿਗਾਂ ਦੀ ਨਜੀਰ ਦੱਸੇ, ਤਦ- "ਕਾਨ ਨਾਕ ਖੰਡ ਡੰਡ ਨਗਰ ਨਿਕਾਰੀਐ." ੫. ਕਾਵਯ ਅਨੁਸਾਰ ਨਾਯਕ ਦਾ ਉਹ ਸਖਾ, ਜੋ ਸਾਰੀਆਂ ਕਲਾ ਵਿੱਚ ਪੂਰਾ ਹੋਵੇ। ੬. ਪੰਜਾਬੀ ਵਿੱਚ ਵਿ- ਟਕ ਦਾ ਰੂਪਾਂਤਰ ਅਤੇ ਸੰਖੇਪ ਬਿਟ ਹੈ, ਜਿਸ ਦਾ ਅਰਥ ਅੱਖ ਝਮਕੇ ਬਿਨਾ ਵਿਸ਼ੇਸ ਟਕ ਲਾਉਣਾ ਹੈ, ਜਿਵੇਂ- ਉਹ ਬਿਟ ਬਿਟ ਪਿਆ ਤੱਕਦਾ ਹੈ.
ਸੰ. ਵਿਟਪ. ਸੰਗ੍ਯਾ- ਬਿਰਛ. ਦਰਖਤ. "ਦਿਨਪ੍ਰਤਿ ਬਧਤ ਬਿਟਪ ਜਿਮ ਸਾਖਾ." (ਨਾਪ੍ਰ) ੨. ਸ਼ਾਖਾ. ਟਹਣੀ। ੩. ਪੱਤਿਆਂ ਦਾ ਵਿਸ੍ਤਾਰ.
nan
ਕ੍ਰਿ- ਗੰਧਲਾ ਹੋਣਾ। ੨. ਅਪਵਿਤ੍ਰ ਹੋਣਾ. ਜੂਠਾ ਹੋਣਾ। ੩. ਵਿਸ਼ੇਸ ਕਰਕੇ ਟਲਣਾ. ਦੂਰ ਹੋਣਾ। ੪. ਡਰਕੇ ਭੱਜ (ਨੱਠ) ਜਾਣ। ੫. ਖ਼ਯਾਲ ਬਦਲਣਾ. ਤੋਰ ਬਦਲਣਾ. "ਖਾਲਸਾ ਦੇਖ ਸੁ ਬਿਟਰਿਓ." (ਪ੍ਰਾਪੰਪ੍ਰ)
ਬੇਟੇ ਨੂੰ. ਦੇਖੋ, ਬਿਵਟਾ। ੨. ਵਿਟਪਹਿਂ. ਬਿਰਛ ਨੂੰ.
ਸੰਗ੍ਯਾ- ਬੇਟਾ. ਪੁਤ੍ਰ. "ਬਿਟਵਹਿ ਰਾਮ ਰਮਊਆ ਲਾਵਾ." (ਆਸਾ ਕਬੀਰ) ਬੇਟੇ ਨੂੰ ਰਾਮ ਦਾ ਜਾਪ ਲਾ ਦਿੱਤਾ ਹੈ.
nan
ਸਿੰਧੀ. ਵਿਟਾਰਣੁ. ਕ੍ਰਿ- ਜੂਠਾ ਕਰਨਾ. ਅਪਵਿਤ੍ਰ ਕਰਨਾ. ਮਰਾ- ਵਿਟਾਲ ਅਤੇ ਵਿਟਾਰਣੇ. "ਦੂਧ ਤ ਬਛਰੈ ਥਨਹੁ ਬਿਟਾਰਿਓ." (ਗੂਜ ਰਵਿਦਾਸ)