nan
ਸੰ. दृष्ट- ਦ੍ਰਿਸ੍ਟ. ਵਿ- ਵੇਖਿਆ ਹੋਇਆ। ੨. ਪ੍ਰਗਟ. ਪ੍ਰਤ੍ਯਕ੍ਸ਼੍ (ਪ੍ਰਤੱਖ)
ਵਿ- ਦੇਖਿਆ ਹੋਇਆ। ੨. ਜੋ ਨਜਰ ਆਉਂਦਾ ਹੈ. ਦ੍ਰਿਸ਼੍ਯਮਾਨ. "ਦ੍ਰਿਸ਼ਟਉ ਕਛੁ ਸੰਗਿ ਨ ਜਾਇ." (ਸਾਰ ਪੜਤਾਲ ਮਃ ੫)
ਸੰ. ਅਦ੍ਰਿਸ੍ਟਕੂਟ. ਗੂਢ ਛਲ। ੨. ਪਦਾਂ ਵਿਚ ਰੱਖਿਆ ਗੁਪਤ ਅਰਥ ਜੋ ਜਾਣਿਆ ਨਾ ਜਾਵੇ. ਦੇਖੋ, ਪ੍ਰਹੇਲਿਕਾ.
ਸੰ. दृश्यमान- ਦ੍ਰਿਸ਼੍ਯਮਾਨ. ਵਿ- ਜੋ ਦਿਖਾਈ ਦੇ ਰਹਿਆ ਹੈ. ਜੋ ਦੀਸਦਾ ਪਿਆ ਹੈ. "ਦ੍ਰਿਸਟਮਾਨ ਹੈ ਸਗਲ ਮਿਥੇਨਾ." (ਮਾਰੂ ਸੋਲਹੇ ਮਃ ੫)
nan
ਦ੍ਰਿਸ੍ਟਿ- ਆਇਆ. ਨਜਰ ਆਇਆ। ੨. ਵਿਖਾਇਆ. "ਗੁਰਿ ਦ੍ਰਿਸਟਾਇਆ ਸਭਨੀ ਠਾਈ." (ਮਾਰੂ ਸੋਹਲੇ ਮਃ ੫)
ਦ੍ਰਿਸ੍ਟਿ- ਆਗਿਇਓ. ਨਜਰ ਆਇਆ. "ਉਦਿਆਨ ਦ੍ਰਿਸਟਾਗਿਓ." (ਗਉ ਮਃ ੫)
nan
ਦ੍ਰਿਸ੍ਟਿ ਵਿੱਚ ਆਇਆ. ਨਜਰ ਆਇਆ. "ਜੈਸਾ ਸਾ. ਤੈਸਾ ਦ੍ਰਿਸ਼ਟਾਨਾ." (ਸੁਖਮਨੀ) "ਕਵਨੁ ਰੂਪ ਦ੍ਰਿਸਟਾਨਿਓ?" (ਸਾਰ ਮਃ ੫)
ਵਿ- ਦੇਖਣ ਅਰ੍ਹ (ਯੋਗ੍ਯ). "ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ?" (ਸੁਖਮਨੀ)
ਦ੍ਰਿਸ੍ਟਿ- ਧਾਰੀ. ਨਜਰ ਕੀਤੀ। ੨. ਨਜਰ ਆਉਂਦਾ ਹੈ. ਦਿਖਾਈ ਦਿੰਦਾ ਹੈ. "ਜੈਸੋ ਸਾ, ਤੈਸੋ ਦ੍ਰਿਸਟਾਰੀ." (ਕਾਨ ਮਃ ੫)