اُ توں شروع ہون والے پنجابی لفظاں دے معنےਨ

ਦੇਖੋ, ਨੇਸੁਕ. "ਨੈਸਕ ਮੋਰ ਗਏ ਅਨਤੈਂ" (ਚਰਿਤ੍ਰ ੧੨੯) ਮੇਰੇ ਥੋੜਾ ਚਿਰ ਹੋਰ ਥਾਂ ਜਾਣ ਕਰਕੇ। ੨. ਸੰ. ਨੈਸ਼ਿਕ. ਨਿਸ਼ਾ (ਰਾਤ੍ਰਿ) ਨਾਲ ਸੰਬੰਧ ਰੱਖਣ ਵਾਲਾ. ਰਾਤ ਦਾ.


ਫ਼ਾ. [نیَشکر] ਸੰਗ੍ਯਾ- ਮਿੱਠਾ ਕਾਨਾ. ਗੰਨਾ. ਪੋਂਡਾ.


ਸੰ. ਵਿ- ਨਿਸ੍ਟਾ (ਨਿਸ਼ਚੇ) ਵਾਲਾ. ਧਾਰਨਾ. ਵਾਲਾ.


ਸਾਰੀ ਉਮਰ ਬ੍ਰਹਮਚਰਯ ਰੱਖਣ ਵਾਲਾ.


ਸੰ. ਵਿ- ਨਿਸਧ ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਰਾਜਾ ਨਲ, ਜੋ ਨਿਸਧ ਦਾ ਸ੍ਵਾਮੀ ਸੀ। ੩. ਸ਼੍ਰੀਹਰ੍ਸ ਕਵਿ ਕ੍ਰਿਤ ਨਲੋਪਾਖ੍ਯਾਨ ਕਾਵ੍ਯ. ਦੇਖੋ, ਖਟਕਾਵ੍ਯ.


ਸੰ. ਨੈਸਿਰ੍‍ਰਾਕ. ਵਿ- ਕੁਦਰਤੀ. ਸ੍ਵਭਾਵਿਕ. ਪ੍ਰਾਕ੍ਰਿਤਿਕ (Natural).


ਸੰਗ੍ਯਾ- ਨਿਸ੍ਵਨ (ਸ਼ਬਦ) ਕਰਨ ਵਾਲਾ, ਨਦ. ਦਰਿਆ. "ਲਖ ਸਾਇਰੁ ਨੈਸਾਣੁ ਬੂੰਦ ਸਮਾਵਣੇ." (ਭਾਗੁ) ੨. ਸਮੁੰਦਰ, ਜੋ ਤਰੰਗਾਂ ਨਾਲ ਗਰਜਦਾ ਹੈ. "ਉਦਰੁ ਨੈਸਾਣੁ ਨ ਭਰੀਐ ਕਬਹੂੰ." (ਭੈਰ ਮਃ ੩) "ਹੰਸੂ ਹੇਤੁ ਆਸਾ ਅਸਮਾਨੁ। ਤਿਸੁ ਵਿਚਿ ਭੂਖ ਬਹੁਤੁ ਨੈਸਾਨੁ." (ਗਉ ਮਃ ੧) ਹਿੰਸਾ ਮੋਹ ਲਾਲਚ ਅਤੇ ਅਭਿਮਾਨ.


ਦੇਖੋ, ਨੈਸਕ ੨.


ਦੇਖੋ, ਨਿਸੁੰਭ.