ਦ੍ਰਿਸ੍ਟਿ- ਆ ਰਿਹਾ ਹੈ. "ਨਿਰਗੁਨ ਤੇ ਸਰਗੁਨ ਦ੍ਰਿਸਟਾਰੰ." (ਬਾਵਨ)
ਸੰ. दृष्टान्त. ਸੰਗ੍ਯਾ- ਉਦਾਹਰਣ. ਮਿਸਾਲ। ੨. ਸ਼ਾਸਾ੍ਤ੍ਰ। ੩. ਇੱਕ ਅਰਥਾਲੰਕਾਰ ਕਿਸੇ ਪ੍ਰਸੰਗ ਅਥਵਾ ਵਸ੍ਤੁ ਦਾ ਪੂਰਾ ਗ੍ਯਾਨ ਕਰਾਉਣ ਲਈ ਕਿਸੇ ਸਮਾਨ ਧਰਮ ਵਾਲੀ ਵਸ੍ਤੁ ਦਾ ਕਥਨ, ਅਰਥਾਤ ਉਪਮੇਯ ਦੀ ਪ੍ਰਤਿਬਿੰਬ ਰੂਪ ਮਿਸਾਲ ਦਾ ਵਰਣਨ, "ਦ੍ਰਿਸ੍ਟਾਂਤ" ਅਲੰਕਾਰ ਹੈ.#ਉਦਾਹਰਣ#ਭਰੀਐ ਹਥੁ ਪੈਰੁ ਤਨੁ ਦੇਹ,#ਪਾਣੀ ਧੋਤੈ ਉਤਰਸੁ ਖੇਹ,#ਮੂਲ ਪਲੀਤੀ ਕਪੜੁ ਹੋਇ,#ਦੋ ਸਾਬੂਣੁ ਲਈਐ ਓਹੁ ਧੋਇ,#ਭਰੀਐ ਮਤਿ ਪਾਪਾ ਕੈ ਸੰਗਿ,#ਓਹੁ ਧੌਪੈ ਨਾਵੈ ਕੈ ਰੰਗਿ.#(ਜਪੁ)#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਜਲ ਕਮਲੇਹਿ,#ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ××#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਮਛੁਲੀ ਨੀਰ, ××#ਬਿਨੁ ਜਲ ਘੜੀ ਨ ਜੀਵਈ#ਪ੍ਰਭੁ ਜਾਣੈ ਅਭਪੀਰ,#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਚਾਤ੍ਰਿਕ ਮੇਹ,#ਸਰ ਭਰਿ ਥਲ ਹਰੀਆਵਲੇ#ਇਕ ਬੂੰਦ ਨ ਪਵਈ ਕੇਹ, ××#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਜਲ ਦੁਧ ਹੋਇ,#ਆਵਟਣੁ ਆਪੈ ਖਵੈ ਦੁਧ ਕਉ#ਖਪਣਿ ਨ ਦੇਇ, ××#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਚਕਵੀ ਸੂਰ,#ਖਿਨੁ ਪਲੁ ਨੀਦ ਨ ਸੋਵਈ ਜਾਣਐ ਦੂਰਿ ਹਜੂਰਿ. ××#(ਸ੍ਰੀ ਅਃ ਮਃ ੧)#ਜਿਉ ਬਾਰਕੁ ਪੀ ਖੀਰੁ ਅਘਾਵੈ,#ਜਿਉ ਨਿਰਧਨ ਧਨ ਦੇਖਿ ਸੁਖ ਪਾਵੈ,#ਤ੍ਰਿਖਾਵੰਤ ਜਲ ਪੀਵਤ ਠੰਢਾ,#ਤਿਉ ਹਰਿ ਸੰਗਿ ਇਹੁ ਮਨ ਭੀਨਾ ਜੀਉ,#ਜਿਉ ਅੰਧਿਆਰੈ ਦੀਪਕ ਪ੍ਰਗਾਸਾ,#ਭਰਤਾ ਚਿਤਵਤ ਪੂਰਨ ਆਸਾ,#ਮਿਲਿ ਪ੍ਰੀਤਮ ਜਿਉ ਹੋਤ ਅਨੰਦਾ#ਤਿਉ ਹਰਿਰੰਗਿ ਮਨ ਰੰਗੀਨਾ ਜੀਉ.#(ਮਾਝ ਮਃ ੫)#ਸੁਆਮੀ ਕੋ ਗ੍ਰਿਹੁ ਜਿਉਂ ਸਦਾ#ਸੁਆਨ ਤਜਤ ਨਹੀ ਨਿਤ,#ਨਾਨਕ ਇਹ ਬਿਧਿ ਹਰਿ ਭਜਉ#ਇਕਮਨ ਹੋਇ ਇਕਚਿਤ,#ਤੀਰਥ ਬ੍ਰਤ ਅਰੁ ਦਾਨ ਕਰਿ#ਮਨ ਮਹਿ ਧਰੈ ਗੁਮਾਨੁ,#ਨਾਨਕ ਨਿਹਫਲ ਜਾਤ ਤਿਹ#ਜਿਉ ਕੁੰਚਰ ਇਸਨਾਨੁ.#(ਸਃ ਮਃ ੯)#ਪੁਨ ਗ੍ਰੀਖਮ ਰਿਤੁ ਕੀਨੋ ਜੋਰਾ,#ਤਪਤ ਭਈ ਅਤਿ ਸੈ ਚਹੁਁ ਓਰਾ,#ਤਪਹਿ ਰਿਹਾ ਜਿਮ ਮਤਸਰਧਾਰੀ,#ਤਿਉਂ ਤਪਗਈ ਭੂਮਿਕਾ ਸਾਰੀ.#ਬਹਿਤ ਜੋਰ ਸੋਂ ਤਪਤ ਸਮੀਰਾ,#ਜੋ ਤਾਪਹਿ ਨਰ ਨਾਰਿ ਸ਼ਰੀਰਾ,#ਜਿਉਂ ਖਲ ਉਚਰਹਿ ਬਚਨ ਕੁਢਾਲੀ,#ਰਿਦਾ ਤਪਾਇਦੇਤ ਰਿਸ ਨਾਲੀ.#ਮਾਰਤੰਡ ਕੀ ਚੰਡ ਮਰੀਚਾ,#ਦੁਖੀ ਜੀਵ ਲਘੁ ਤਾਲਨ ਬੀਚਾ,#ਜਿਉਂ ਜਗ ਭਗਤਿਹੀਨ ਹੈ ਪ੍ਰਾਨੀ,#ਜਨਮ ਮਰਨ ਮਾਹਿ ਨਿਤ ਦੁਖਖਾਨੀ.#ਸੂਕੇ ਜਲ ਕਰਦਮ ਬਿਹਰਾਨੀ,#ਜਨ ਪ੍ਰੇਮੀ ਉਰ ਸੀਖ ਸਿਖਾਨੀ.#ਸਹਿਤ ਧੂਰਿ ਬਹੁ ਭ੍ਰਮਤ ਬਘੂਰੇ,#ਜਿਉਂ ਮਤਿ ਭ੍ਰਮਤ ਬਿਨਾ ਗੁਰੁ ਪੂਰੇ.#ਮ੍ਰਿਗਤ੍ਰਿਸਨਾ ਕੋ ਹੇਰਹਿ ਨੀਰਾ,#ਦੋਰਤ ਮ੍ਰਿਗ ਨਹਿ ਪਾਵਹਿ ਨੀਰਾ,#ਜਿਉਂ ਮਨ ਵਿਸਯਸੁਖਨ ਹਿਤ ਧਾਈ,#ਤ੍ਰਿਪਤ ਨ ਹੋਤ ਨ ਬਿਰਤਾ ਪਾਈ.#ਪਸੁ ਪੰਛੀ ਹੇਰਹਿਂ ਤਰੁਛਾਯਾ,#ਬੈਸਹਿਂ ਤਪਤਹਿ ਤੇ ਸੁਖ ਪਾਯਾ,#ਬਹੁਤ ਜਗਤ ਦੁਖ ਤੇ ਜਿਗ੍ਯਾਸੀ,#ਜਿਉਂ ਮਿਲ ਸਤਸੰਗਤਿ ਸੁਖਰਾਸੀ.#ਭਾਵਹਿ ਬਹੁ ਸੀਤਲਤਾ ਪਾਨੀ,#ਭਾਗ ਜਗੇ ਜਿਉਂ ਗੁਰੁ ਕੀ ਬਾਨੀ.#ਅਸ ਗ੍ਰੀਖਮ ਮਹਿਂ ਸ੍ਰੀ ਜਗਸਾਈ,#ਬਿਚਰਤ ਲੀਲਾ ਕਰਤ ਸੁਹਾਈ.#(ਨਾਪ੍ਰ)
ਸ਼ਸਤ੍ਰਨਾਮਮਾਲਾ ਵਿੱਚ ਲਿਖਾਰੀ ਨੇ ਦ੍ਰਸ਼ਟਾਂਤਕਰ ਦੀ ਥਾਂ ਇਹ ਸ਼ਬਦ ਭੁੱਲਕੇ ਲਿਖਿਆ ਹੈ. ਦੇਖੋ, ਦੁਸਟਾਂਤਕਰ.
nan
ਸੰ. दृष्टि. ਸੰਗ੍ਯਾ- ਨੇਤ੍ਰ ਦੀ ਸ਼ਕਤਿ. ਨਜਰ. "ਦ੍ਰਿਸਟਿ ਆਵੈ ਸਭ ਏਕੰਕਾਰ." (ਗਉ ਮਃ ੫) ੨. ਨੇਤ੍ਰ। ੩. ਧ੍ਯਾਨ. ਵਿਚਾਰ। ੪. ਦੇਖੋ, ਦ੍ਰਿਸਟਿ ਅਨਦ੍ਰਿਸਟਿ.
ਪ੍ਰਤੱਖ ਅਤੇ ਲੋਪ ਹੋਣ ਦਾ ਭਾਵ. ਜਾਹਿਰ ਅਤੇ ਗਾਯਬ ਹੋਣ ਦੀ ਹਾਲਤ. "ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ। ਆਗਿਆਕਾਰੀ ਧਾਰੀ ਸਭ ਸ੍ਰਿਸਟਿ." (ਸੁਖਮਨੀ)
ਵਿ- ਜੋ ਦੇਖਣ ਵਿਚ ਆਸਕੇ. ਅੱਖਾਂ ਦ੍ਵਾਰਾ ਜਿਸ ਦਾ ਗ੍ਯਾਨ ਹੋਵੇ.
nan
ਦੇਖੋ, ਦ੍ਰਿਸ੍ਟਿਭੋਗ.
ਦੇਖੋ, ਦ੍ਰਿਸਟਮਾਨ. "ਦ੍ਰਿਸਟਿਮਾਨ ਸਭ ਬਿਨਸੀਐ." (ਬਿਲਾ ਮਃ ੫)
ਦੇਖੋ, ਦ੍ਰਿਸਟਿ.
nan