اُ توں شروع ہون والے پنجابی لفظاں دے معنےਬ

ਸੰਗ੍ਯਾ- ਬਹੁਤ ਡਰਨਾ. ਭਯ ਨਾਲ ਚੌਂਕ ਉਠਣਾ। ੨. ਦੇਖੋ, ਬਿਦਰਣ. "ਦੁਸਟ ਬਿਡਰਰ੍‍ਣ." (ਗ੍ਯਾਨ) ਦੁਸ੍ਟ ਵਿਦਾਰਕ.


ਸੰ. ਵਿਡੰਬਨ. ਆਡੰਬਰ (ਦਿਖਾਵਾ) ਕਰਨ ਦੀ ਕ੍ਰਿਯਾ। ੨. ਨਕਲ (ਸ੍ਵਾਂਗ) ਕਰਨਾ। ੩. ਨਿੰਦਾ (ਬਦਨਾਮੀ) ਕਰਨੀ। ੪. ਉਪਹਾਸ (ਹਾਸੀ) ਕਰਨੀ। ੫. ਧੋਖਾ ਦੇਣ ਦੀ ਕ੍ਰਿਯਾ. "ਆਸ ਬਿਡਾਣੀ ਲਾਹੀ." (ਗੂਜ ਮਃ ੫) ਧੋਖਾ ਦੇਣ ਵਾਲੀ ਉਮੀਦ ਤਿਆਗੀ. "ਲਾਹਿ ਬਿਡਾਨੀ ਆਸ." (ਬਾਵਨ) "ਅੰਜਨੁ ਦੇਇ ਸਭੈ ਕੋਈ, ਟੁਕੁ ਚਾਹਨ ਮਾਹਿ ਬਿਡਾਨੁ." (ਮਾਰੂ ਕਬੀਰ) ਦੇਖਣ ਵਿੱਚ ਆਡੰਬਰ ਦੀ ਜਰੂਰਤ ਹੈ। ੬. ਸੰਪ੍ਰਦਾਈ ਗ੍ਯਾਨੀ ਬਿਡਾਨ ਦਾ ਅਰਥ ਹੈਰਾਨੀ ਅਤੇ ਓਪਰਾ (ਬੇਗਾਨਾ) ਭੀ ਕਰਦੇ ਹਨ.


ਸੰ. ਸੰਗ੍ਯਾ- ਬਿੱਲਾ. "ਵਿਡਾਲ" ਭੀ ਸੰਸਕ੍ਰਿਤ ਸ਼ਬਦ ਹੈ.


ਬਿਡਾਲਾਕ ਨਾਮ ਦਾ ਦੈਤ, ਜਿਸ ਦੀਆਂ ਅੱਖਾਂ ਬਿਡਾਲ (ਬਿੱਲੇ) ਜੇਹੀਆਂ ਸਨ, ਇਸ ਨੂੰ ਦੁਰਗਾ ਨੇ ਮਾਰਿਆ, ਦੇਖੋ, ਬਿੜਾਲੱਛ.


ਵਿਡਾਲੀ. ਬਿੱਲੀ.