اُ توں شروع ہون والے پنجابی لفظاں دے معنےਦ

ਵਿ- ਦ੍ਰਿਸ੍ਟਿ- ਜਾਤ. ਨਜਰ ਤੋਂ ਪੈਦਾ ਹੋਇਆ. "ਅਮਿਉ ਤੇਰੀ ਦ੍ਰਿਸਟੀਜਾ ਹੇ." (ਮਾਰੂ ਸੋਹਲੇ ਮਃ ੫)


ਦੇਖਿਆ ਹੈ. ਦ੍ਰਿਸ੍ਟਿ ਆਇਆ ਹੈ. ਦੇਖੀਦਾ ਹੈ. "ਨਿਰਮਲ ਦ੍ਰਿਸਟੇਹ." (ਬਿਲਾ ਮਃ ੫)


ਦੇਖਣ ਕਰਕੇ ਦੇਖਣ ਤੋਂ. "ਮਰਣੋ ਦ੍ਰਿਸਟੇਣ ਮਿਥਿਆ." (ਗਾਥਾ) ਮਰਣ (ਵਿਨਸਨ) ਵਾਲੇ ਪਦਾਰਥ ਦੇਖਣ ਤੋਂ, ਉਨ੍ਹਾਂ ਦੀ ਅਸਤ੍ਯਤਾ ਪ੍ਰਤੀਤ ਹੁੰਦੀ ਹੈ.


ਦ੍ਰਿਸ੍ਟਿ ਦੇਤਾ. ਦਿਖਾਈ ਦਿੰਦਾ. "ਜਬ ਅਕਾਰੁ ਇਹ ਕਛੁ ਨ ਦ੍ਰਿਸਟੇਤਾ." (ਸੁਖਮਨੀ)


ਦਿਖਾਈ ਦਿੰਦਾ ਹੈ. ਦ੍ਰਿਸ੍ਟਿ ਵਿਚ ਆਉਂਦਾ ਹੈ. "ਦ੍ਰਿਸਟੈ ਏਕ ਸਰਬ ਮੇ ਸੋਈ." (ਸਲੋਹ)


ਦ੍ਰਿਸ੍ਟਿ ਮੇਂ ਗਣਨਾ. "ਅਮਿਓਧਾਰ ਦ੍ਰਿਸਟੰਗਨਾ." (ਮਾਰੂ ਸੋਲਹੇ ਮਃ ੫) ਕਰਤਾਰ ਦੀ ਕ੍ਰਿਪਾਦ੍ਰਿਸ੍ਟਿ ਵਿਚ ਅਮ੍ਰਿਤਧਾਰਾ ਦੀ ਗਣਨਾ ਹੈ.