nan
ਸੰਗ੍ਯਾ- ਕੱਦ. ਡੀਲ। ੨. ਸ਼ਰੀਰ ਦਾ ਢਾਂਚਾ। ੩. ਯੰਤ੍ਰ (ਕਲ) ਦੇ ਪੁਰਜ਼ਿਆਂ ਦਾ ਯਥਾਯੋਗ ਥਾਂ ਪੁਰ ਲਾਉਣਾ, ਜਿਵੇਂ- ਖੂਹ ਖਰਾਸ ਆਦਿ ਦਾ ਬਿੱਢਣਾ
ਦੇਖੋ, ਬਿਨ ਅਤੇ ਵਿਣ.
ਸੰ. ਵਿਨਸ੍ਟ ਵਿ- ਨਾਸ਼ ਹੋਇਆ. ਬਿਨਸਿਆ. "ਵਿਣ ਡਰ ਬਿਣਠੀ ਡਾਰ." (ਓਅੰਕਾਰ) ਕਰਤਾਰ ਦੇ ਭੈ ਬਿਨਾ ਲੋਕਾਂ ਦੀ ਮੰਡਲੀ ਤਬਾਹ ਹੋ ਗਈ.
ਵਿਨਸ੍ਟ ਹੋਈ ਦੇਖੋ, ਬਿਣਠ.
nan
ਸੰ. ਵਿਨਾਸ਼, ਧ੍ਵੰਸ ਨਾਸ਼. ਤਬਾਹੀ. "ਨਾਨਕ ਬਚਨਿ ਵਿਣਾਸੁ." (ਮਃ ੧. ਵਾਰ ਮਲਾ)
ਸੰ. ਵਿੱਤ. ਸੰਗ੍ਯਾ- ਧਨ। ੨. ਸਾਮਰਥ੍ਯ. ਸ਼ਕਤਿ. "ਜੈਸਾ ਬਿਤੁ ਤੈਸਾ ਹੋਇ ਵਰਤੈ." (ਧਨਾ ਮਃ ੫) ੩. ਵ੍ਰਿਤ ਦੀ ਥਾਂ ਭੀ ਇਹ ਸ਼ਬਦ ਆਇਆ ਹੈ. ਦੇਖੋ, ਪੰਚ ਸ਼ਬਦ। ੪. ਸੰ. ਵੇੱਤਾ (वेत्त्) ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਦ੍ਵਿਜ ਆਗਮ ਵੇਦ ਸ਼੍ਰਤੀਬਿਤ ਜੇ." (ਗੁਪ੍ਰਸੂ) ਜੋ ਵੇਦਵੇੱਤਾ (ਜਾਣਨ ਵਾਲੇ) ਸਨ। ੫. ਦੇਖੋ, ਵਿਤ.