اُ توں شروع ہون والے پنجابی لفظاں دے معنےਤ

ਬਾਬਾ ਕਾਲੂ ਜੀ.


ਬਾਬਾ ਕਾਲੂ ਜੀ ਦੀ ਧਰਮ ਪਤਨੀ ਅਤੇ ਜਗਤਗੁਰੂ ਨਾਨਕਦੇਵ ਜੀ ਦੀ ਮਾਤਾ, ਜਿਸ ਦਾ ਦੇਹਾਂਤ ਕਰਤਾਰਪੁਰ ਸੰਮਤ ੧੫੭੯ ਵਿੱਚ ਹੋਇਆ. ਭਾਈ ਸੰਤੋਖਸਿੰਘ ਨੇ ਤਲਵੰਡੀ ਦੇਹਾਂਤ ਲਿਖਿਆ ਹੈ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਃ ੬. ਦੇਖੋ, ਚਾਹਲ ੨.


ਤ੍ਰਿਪਤ ਹੁੰਦਾ ਹੈ. ਰਜਦਾ ਹੈ. "ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ." (ਕਾਨ ਮਃ ੫)


ਸੰ. तृप्ति. ਸੰਗ੍ਯਾ- ਰੱਜਣ ਦਾ ਭਾਵ. "ਤ੍ਰਿਪਤਿ ਭਈ ਸਚੁ ਭੋਜਨ ਖਾਇਆ." (ਧਨਾ ਮਃ ੫) ੨. ਸੰਤੋਖ। ੩. ਪ੍ਰਸੰਨਤਾ. ਖ਼ੁਸ਼ੀ. ਦੇਖੋ, ਤ੍ਰਿਪ ੨.


आध्राण तृप्ति- ਆਘਾਣ ਤ੍ਰਿਪਤਿ. ਸੰਗ੍ਯਾ- ਨੱਕ ਤੀਕ ਰੱਜਣ ਦਾ ਭਾਵ. ਪੂਰਣ ਤ੍ਰਿਪਤਿ. "ਸੇ ਜਨ ਤ੍ਰਿਪਤਿ ਅਘਾਈ." (ਸੋਰ ਅਃ ਮਃ ੫)


ਤ੍ਰਿਪਤ ਥੀਵਣਾ. ਤ੍ਰਿਪਤ ਹੋਣਾ. "ਸੰਤੋਖ ਸਦਾ ਤ੍ਰਿਪਤੀਵਨਾ." (ਮਾਰੂ ਅਃ ਮਃ ੫)


ਸੰਗ੍ਯਾ- ਤਿੰਨ ਪਥ (ਮਾਰਗ). ਕਰਮ, ਉਪਾਸਨਾ, ਗ੍ਯਾਨ। ੨. ਦੇਖੋ, ਤ੍ਰਿਪਥਗਾ.


ਸੰ. ਸੰਗ੍ਯਾ- ਤਿੰਨ ਰਸਤਿਆਂ ਵਿੱਚ ਜਾਣ ਵਾਲੀ ਗੰਗਾ. ਪੁਰਾਣਕਥਾ ਹੈ ਕਿ ਸ਼ਿਵ ਦੀ ਜਟਾ ਵਿੱਚੋਂ ਨਿਕਲਕੇ ਗੰਗਾ ਤਿੰਨ ਧਾਰਾ ਹੋਕੇ ਵਹੀ. ਜ਼ਮੀਨ ਤੇ ਭਾਗੀਰਥੀ, ਆਕਾਸ਼ ਵਿੱਚ ਮੰਦਾਕਿਨੀ ਅਤੇ ਪਾਤਾਲ ਵਿੱਚ ਭੋਗਵਤੀ.


ਸੰ. ਸੰਗ੍ਯਾ- ਤਿੰਨ ਪੈਰਾਂ ਵਾਲੀ ਟਿਕਟਿਕੀ. ਤਿਪਾਈ. ਦੇਖੋ, ਅੰ. Tripod । ੨. ਦੇਖੋ, ਤਿਪਦਾ। ੩. ਵਿਸਨੁ, ਜਿਸ ਨੇ ਵਾਮਨਰੂਪ ਧਾਰਕੇ ਸਾਰਾ ਬ੍ਰਹਮਾਂਡ ਤਿੰਨ ਕਦਮਾਂ ਨਾਲ ਮਿਣਿਆਂ. ਦੇਖੋ, ਵਾਮਨ.