اُ توں شروع ہون والے پنجابی لفظاں دے معنےਨ

ਸੰਗ੍ਯਾ- ਨਵਨੀਤ. ਮੱਖਣ. "ਆਤਸੜੀ ਮੰਝਿ ਨੈਣੂ." (ਵਾਰ ਮਾਰੂ ੨. ਮਃ ੫) ਜਿਵੇਂ- ਅੱਗ ਵਿੱਚ ਮੱਖਣ। ੨. ਇੱਕ ਕਿਸਮ ਦਾ ਕਪੜਾ, ਜੋ ਚਿਕਨ ਜੇਹਾ ਹੁੰਦਾ ਹੈ। ੩. ਨਾਰਾਇਣ ਦਾ ਸੰਖੇਪ ਨਰੈਣੂ, ਨਰੈਮੂ ਦਾ ਸੰਖੇਪ ਨੈਣੂ.


ਨੇਤ੍ਰ. ਦੇਖੋ, ਨਯਣ ਅਤੇ ਨੈਣ. "ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ." (ਸੋਹਿਲਾ)


ਵਿ- ਲਾਵਨ੍ਯਤਾ ਸਹਿਤ ਨੇਤ੍ਰਾਂ ਵਾਲੀ. ਸੁਲੋਚਨਾ. "ਨੈਨਸਲੋਨੀ ਸੁੰਦਰਿ ਨਾਰਿ." (ਗਉ ਅਃ ਮਃ ੧)


ਦੇਖੋ, ਅਧਮਚੰਡਾਲੀ ਅਤੇ ਮਾਲਿ ਦੁਲੀਚੇ.


ਵਿ- ਨਯਨ (ਨੇਤ੍ਰਾਂ) ਨੂੰ ਆਨੰਦ ਦੇਣ ਵਾਲੀ. ਜਿਸ ਦੀ ਸ਼ੋਭਾ ਦੇਖਕੇ ਨੇਤ੍ਰ ਆਨੰਦ ਹੋਣ। ੨. ਸੰਗ੍ਯਾ- ਮਾਇਆ. "ਉਧਰਣੰ ਨੈਨਨੰਦਣੀ." (ਸਾਹਸ ਮਃ ੫)


ਦੇਖੋ, ਰੰਕਾਈ.


ਦੇਖੋ, ਨੈਣੀ. "ਨੈਨੀ ਹਰਿ ਹਰਿ ਲਾਗੀ ਤਾਰੀ." (ਮਲਾ ਮਃ ੪)


ਮੱਖਣ. ਦੇਖੋ, ਨੈਣੂ. "ਨੀਰ ਬਿਲੋਵੈ ਅਤਿ ਸ੍ਰਮੁ ਪਾਵੈ, ਨੈਨੂ ਕੈਸੇ ਰੀਸੈ?" (ਸਾਰ ਮਃ ੫) ੨. ਨਯਨ. ਨੇਤ੍ਰ. "ਨੈਨੂ ਨਕਟੂ ਸ੍ਰਵਨੂ." (ਮਾਰੂ ਕਬੀਰ)


ਸੰਗ੍ਯਾ- ਉੱਤਮ ਨੇਤ੍ਰਾਂ ਵਾਲਾ, ਮ੍ਰਿਗ. ਹਰਿਣ. (ਸਨਾਮਾ)