اُ توں شروع ہون والے پنجابی لفظاں دے معنےਬ

ਸੰ. ਵਿਤਨੁ. ਵਿ- ਬਹੁਤ ਦੁਬਲਾ (ਪਤਲਾ)#੨. ਸੰਗ੍ਯਾ- ਤਨੁ (ਦੇਹ) ਰਹਿਤ. ਅਨੰਗ. ਕਾਮਦੇਵ "ਜਾਨਕੁ ਧਰਾ ਬਿਤਨ ਯਹ ਭੇਖਾ." (ਪਾਰਸਾਵ) "ਨਾਰਿਹੀਨ ਸ਼ਿਵ ਕਾਮ ਖਿਝਾਯੋ। ਤਾਂਤੇ ਸ਼ੰਭੁ ਘਨੋ ਦੁਖ ਪਾਯੋ। ਅਧਿਕ ਕੋਪਕੈ ਕਾਮ ਜਰਾਯਸ। ਬਿਤਨ ਨਾਮ ਤਿਹ ਤਦਿਨ ਕਹਾਯਸ." (ਰੁਦ੍ਰਾਵ)


ਪਾਰ ਉਤਰੋ. ਦੇਖੋ, ਬਿਤਰਣ.


ਸੰ. ਵਿਤਰਣ. ਸੰਗ੍ਯਾ- ਚੰਗੀ ਤਰਾਂ ਤਰਨ ਦੀ ਕ੍ਰਿਯਾ. ਪਾਰ ਉਤਰਨ. "ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਟਿ ਲਗਿ ਬਿਤਰਹੁ." (ਸਵੈਯੇ ਮਃ ੫. ਕੇ) ੨. ਦਾਨ ਦੇਣਾ.


ਦੇਖੋ, ਬਰਤਰਫ। ੨. ਦੂਜੀ ਤਰਫ. ਦੂਏ ਪਾਸੇ.


ਦੇਖੋ, ਵਿਤਲ.


ਕ੍ਰਿ- ਵਤੀਤ (ਵ੍ਯਤੀਤ) ਕਰਨਾ. ਗੁਜ਼ਾਰਨਾ.


ਦੇਖੋ, ਵਿਤਾਨ.