اُ توں شروع ہون والے پنجابی لفظاں دے معنےਬ

ਸੰ. ਵੇਤਾਲ. ਸੰਗ੍ਯਾ- ਇੱਕ ਭੂਤ ਜਾਤਿ।੨ ਸ਼ਿਵ ਜੀ ਦਾ ਇੱਕ ਗਣ. "ਨਾਚਤ ਜੋਗਨਿ ਕਹੂੰ ਬਿਤਾਰਾ." (ਗ੍ਯਾਨ) ੩. ਉਹ ਮੁਰਦਾ, ਜਿਸ ਵਿੱਚ ਵੇਤਾਲ ਨੇ ਪ੍ਰਵੇਸ਼ ਕੀਤਾ ਹੈ. "ਜਨਮ ਜਨਮ ਕੇ ਮਿਟੇ ਬਿਤਾਲ." (ਪ੍ਰਭਾ ਅਃ ਮਃ ੫) ਭਾਵ- ਤਮੋਗੁਣ ਵਾਲੇ ਜੀਵ. ਅਗ੍ਯਾਨਗ੍ਰਸੇ ਲੋਕ। ੪. ਗੁਰਮਤ ਅਨੁਸਾਰ- "ਜੋ ਮੋਹ ਮਾਇਆ ਚਿਤ ਲਾਇਦੇ, ਸੇ ਮਨਮੁਖ ਮੂੜ ਬਿਤਾਲੇ." (ਬਿਹਾ ਛੰਤ ਮਃ ੪) ੫. ਦੇਖੋ, ਬੇਤਾਲ.


ਦੇਖੋ, ਬਿਆਲੀਸ। ੨. ਅ਼. [بطّال] ਬੱਤ਼ਾਲ ਦਿਲੇਰ. ਬਹਾਦੁਰ। ੩. ਸਿਪਾਹੀ. "ਉਡਗ ਤਗੀਰੀ ਰਵਿ ਅਥਨ ਪ੍ਰਭਾ ਪ੍ਰਵਾਨਾ ਪਾਇ। ਜਾਨੁਕ ਚੰਦ ਅਮੀਨ ਕੇ ਫਿਰੇ ਬਿਤਾਲੀ ਆਇ." (ਚਰਿਤ੍ਰ ੧੭) ਸੂਰਜ ਦੇ ਅਸ਼੍ਵ ਹੋਣ ਪੁਰ ਚਾਂਦਨੀ ਰੂਪ ਪਰਵਾਨਾ (ਆਗ੍ਯਾਪਤ੍ਰ) ਪਾਕੇ, ਮਾਲ ਆਫੀਸਰ ਚੰਦ੍ਰਮਾ ਦੇ ਸਿਪਾਹੀ ਤਾਰੇ, ਪਹਿਰਾ ਬਦਲਣ ਲਈ ਆ ਪਹੁੰਚੇ.


ਸੰ. ਸਵਿਤਾਂਸ਼ੁ. ਸੰਗ੍ਯਾ- ਸਵਿਤਾ (ਸੂਰਜ) ਦੀ ਅੰਸ਼ੁ (ਕਿਰਣ). ੩. ਸੂਰਜ ਦੀ ਪ੍ਰਭਾ. ਰੌਸ਼ਨੀ. "ਦੀਪ ਦਿਪਾਇ ਬਿਤਾਂਸੁ ਸਹਾਈ." (ਨਾਪ੍ਰ) ਜਿਵੇਂ ਕੋਈ ਦੀਵਾ ਮਚਾਕੇ ਸੂਰਜ ਦੀ ਰੌਸ਼ਨੀ ਦੀ ਸਹਾਇਤਾ ਕਰੇ.


ਵਿਤੀਤ (ਵ੍ਯਤੀਤ) ਹੋਈ, ਗੁਜ਼ਰੀ. "ਅਉਧ ਬਿਤੀ ਅਸਾਰ." (ਸਾਰ ਮਃ ੫)


ਸੰ. ਵ੍ਯਤੀਤ. ਵੀਤਿਆ. ਗੁਜ਼ਰਿਆ.


ਵ੍ਯਤੀਤ ਹੁੰਦਾ ਹੈ. ਗੁਜ਼ਰਦਾ ਹੈ. "ਪਰਮੇਸਰ ਕੈ ਦੁਆਰੈ ਜਿ ਹੋਇ ਬਿਤਾਤੈ." (ਆਸਾ ਮਃ ੫)


ਦੇਖੋ, ਬਿਤ ੨


ਦੇਖੋ, ਵਿਤੰਡਾ.


ਸੰ. ਵ੍ਯਤਿਰਕੇ. ਬਿਨਾ. ਸਿਵਾਯ. "ਸੂਖਮ ਅਸਥੂਲ ਸਗਲੀ, ਹਰਿ ਬਿਤ੍ਰੇਕ ਨ ਜਾਨਹੀਂ." (ਸਲੋਹ)