ਸੰਗ੍ਯਾ- ਵਿੱਥ, ਦੂਰੀ. ਅੰਤਰਾ. "ਸੋਈ ਸਦਾ ਮਿਲੇ ਬਿਥ ਕਬੈ ਨ ਲਖੀਜੀਯੇ." (ਨਾਪ੍ਰ) "ਲਖ ਕੋਸਨ ਕਉ ਬਿਥ ਦੀਜੈ." (ਕਲਿ ਅਃ ਮਃ ੪) ੨. ਵਿਸ੍ਤਰ (ਵਿਸ੍ਤਾਰ). ਵਿਥਰ. "ਬਿਬਗਏ ਰੁੰਡ ਅਪਾਰਾ." (ਗ੍ਯਾਨ)
ਦੇਖੋ, ਵਿਚ.
ਵਿ- ਸ੍ਥਗਿਤ. ਚੰਗੀ ਤਰਾਂ ਢਕਿਆ ਹੋਇਆ। ੨. ਥੱਕਿਆ. "ਪ੍ਰੇਮ ਛਕੀ ਤਿਨ ਸੋ ਬਿਥਕ੍ਯੋ." (ਕ੍ਰਿਸ਼ਨਾਵ)
nan
ਵਿ- ਸ੍ਥਾਪਨ. ਚੰਗੀ ਤਰਾਂ ਕਾਇਮ ਕਰਨਾ। ੨. ਰਚਣਾ ਬਣਾਉਣਾ. "ਤਿਨਰ ਉਥਪਿ ਬਿਥਪਹਿ." (ਸਵੈਯੇ ਮਃ ੩. ਕੇ) ੩. ਨਵੇਂ ਸਿਰੇ ਬਣਾਉਂਣਾ.
ਵਿਸ੍ਤਾਰ ਹੋਣਾ. ਫੈਲਣਾ। ੨. ਵਿਸ੍ਤਾਰ ਕਰਨਾ.
ਸੰ. ਵ੍ਯਥਾ. ਸੰਗ੍ਯਾ- ਦਰਦ. ਦੁੱਖ. ਪੀੜਾ। ੨. ਰੋਗ ਬੀਮਾਰੀ.
nan
ਸੰ. ਵਿਸ੍ਤਾਰ. ਸੰਗ੍ਯਾ- ਫੈਲਾਉ. ੨. ਆਡੰਬਰ. "ਅਧਿਕ ਬਿਥਾਰੁ ਕਰਉ ਕਿਸੁ ਕਾਮਿ?" (ਗਉ ਮਃ ੧)