nan
nan
ਦ੍ਰਿਢ ਕਰਵਾਇਆ, ਨਿਸ਼ਚੇ ਕਰਾਇਆ. "ਗੁਰਿ ਨਾਮੁ ਦ੍ਰਿੜ੍ਹਾਯਉ." (ਸਵੈਯੇ ਮਃ ੫. ਕੇ)
ਧਾ- ਨੁਕਸਾਨ ਪੁਚਾਉਣਾ, ਪਛਤਾਉਣਾ, ਜਾਣਾ, ਨੱਠਣਾ, ਵਹਿਣਾ.
ਦੇਖੋ, ਦੁਸਟ, "ਦ੍ਰੁਸਟ ਦੂਤ ਹਰਿ ਕਾਢੇ ਛਾਣਿ." (ਬਿਲਾ ਮਃ ੫) ੨. ਦੇਖੋ, ਦ੍ਰੁਸਟਾ.
ਸੰ. द्बेष्ट- ਦ੍ਵੇਸ੍ਟ੍ਰਿ. ਵਿ- ਦ੍ਵੇਸ ਕਰਨ ਵਾਲਾ ਵਿਰੋਧ ਕਰਨ ਵਾਲਾ. "ਦ੍ਰੁਸਟਾ ਸਖਾ ਸਜਨਹ." (ਸਹਸ ਮਃ ੫) ੨. ਸੰਗ੍ਯਾ- ਸ਼ਤ੍ਰੁ. ਵੈਰੀ.
ਸੰਗ੍ਯਾ- ਦੁਸ੍ਟਤਾ। ੨. ਵਿ- ਦੁਸ੍ਟਤਾ ਵਾਲਾ. ਦ੍ਵੇਸ਼ੀ. "ਕਾਮ ਕ੍ਰੋਧ ਦ੍ਰੁਸਟਾਈ." (ਬਾਵਨ)
ਦ੍ਰੁਹਿਣ ਅਤੇ ਈਸ਼. ਬ੍ਰਹਮਾ ਅਤੇ ਸ਼ਿਵ। ੨. ਬ੍ਰਹਮਾ ਦਾ ਸ੍ਵਾਮੀ, ਕਰਤਾਰ.
ਵਿ- ਦ੍ਰੋਹ ਰੱਖਣ ਵਾਲਾ. ਦ੍ਵੇਸੀ. ਵਿਰੋਧੀ. ਦ੍ਵੇਸ੍ਟ੍ਰਿ। ੨. ਸੰ. ਸੰਗ੍ਯਾ- ਕੰਨ੍ਯਾ. ਦੁਖ਼ਤਰ.
nan
ਦੇਖੋ, ਦੁਰਗਤਿ. "ਜਹਾਂ ਦੁਰਗ ਕਲਧੌਤ ਕੋ ਰਾਖ੍ਯੋ ਦ੍ਰੁਗਤਿ ਬਨਾਇ." (ਚਰਿਤ੍ਰ ੨੦੩) ਸੋਨੇ (ਅਥਵਾ ਚਾਂਦੀ) ਦਾ ਕਿਲਾ, ਜਿਸ ਵਿੱਚ ਪਹੁਚਣਾ ਔਖਾ ਹੈ.
ਦੇਖੋ, ਦੁਰਗਮ। ੨. ਭਾਵ- ਦਸਵਾਂ ਦ੍ਵਾਰ. "ਅਗਮ ਦ੍ਰੁਗਮ ਗੜਿ ਰਚਿਓ ਬਾਸ." (ਭੈਰ ਅਃ ਕਬੀਰ) ੩. ਤੁਰੀਆ ਪਦ.