اُ توں شروع ہون والے پنجابی لفظاں دے معنےਬ

ਵਿਸਤ੍ਰਿਤ ਹੋਈ. ਫੈਲੀ. "ਲੁੱਥ ਬਿਥੁੱਥਰੀ." (ਰਾਮਾਵ) ਲੋਥਾਂ ਫੈਲ ਗਈਆਂ.


ਦੇਖੋ, ਵਿਦ੍‌.


ਜੇਹਲਮ ਨਦੀ. ਦੇਖੋ, ਵਿਤਸਤਾ.


ਕ੍ਰਿ- ਭੈ ਨਾਲ ਚਕਿਤ ਹੋਣਾ. ਡਰਨਾ. ਚੌਂਕਣਾ. ਚਮਕਣਾ.


ਸੰ. विदुस- ਵਿਦੁਸ੍‌. ਪੰਡਿਤ. ਗਿਆਨੀ. ਹਕੀਮ. "ਬਿਦੁਖ ਬਿਚਾਰ ਕਰਤ ਸਭ ਮਨਮਾ." (ਨਾਪ੍ਰ)#ਬਿਦੁਰ. ਦੇਖੋ, ਵਿਦੁਰ.


ਕ੍ਰਿ- ਸ਼ਰਤ ਵਦ (ਕਹਿਣੀ). ਸ਼ਰਤ ਲਾਉਣੀ (Bet) ੨. ਵਾਦ ਕਰਨਾ.


ਸੰ. ਵਿਦ੍ਯਾਧਰ. ਵਿ- ਵਿਦ੍ਯਾ (ਇਲਮ) ਧਾਰਨ ਵਾਲਾ। ੨. ਸੰਗ੍ਯਾ- ਦੇਵਤਿਆਂ ਦੀ ਇੱਕ ਜਾਤਿ, ਦੇਖੋ, ਵਿਦ੍ਯਾਧਰ. "ਬਦੰਤ ਬਿੱਦਣੋਧਰੰ." (ਗ੍ਯਾਨ) ਵਿਦ੍ਯਾਧਰ ਕਥਨ ਕਰਦੇ ਹਨ.