ਦੇਖੋ, ਦੁਰਗੰਧ, "ਰੁਧਿਰ ਦ੍ਰੁਗੰਧਾ." (ਗਾਥਾ)
ਵਿ- ਦੁਰਗੰਧ ਯੁਕ੍ਤ. ਬਦਬੂਦਾਰ. "ਮਹਾ ਦ੍ਰੁਗੰਧਤ ਵਾਸੁ ਸਠ ਦਾ ਛਾਰੁ ਤਨ." (ਫੁਨਹੇ ਮਃ ੫)
ਡਿੰਗ. ਸੰਗ੍ਯਾ- ਬ੍ਰਹਮਾ. ਚਤੁਰਾਨਨ. ਦੇਖੋ, ਦ੍ਰੁਹਿਣ.
ਦੇਖੋ, ਦੁਰਜਨ ਅਤੇ ਦ੍ਰੁਜਾਨ.
ਦੁਰਜਨਾਂ ਨੂੰ. "ਸਾਜ ਸਨਾਹ ਦ੍ਰੁਜਾਨ ਦਲੈਂਗੇ." (ਅਕਾਲ)
ਦੇਖੋ, ਦੁਰਜਾਸ.
ਦੇਖੋ, ਦੁਰਜੋਧਨ. "ਦ੍ਰੁਜੋਧਨ ਸੇ ਮਾਨਧਾਰੀ." (ਅਕਾਲ).
ਸੰ. ਵਿ- ਦ੍ਰਵੀਭੂਤ. ਪਘਰਿਆ ਹੋਇਆ। ੨. ਛੇਤੀ ਜਾਣ ਵਾਲਾ. ਚਾਲਾਕ। ੩. ਕ੍ਰਿ. ਵਿ- ਛੇਤੀ. ਤੁਰੰਤ. "ਜਾਵਹੁ ਦ੍ਰੁਤ ਪੁਨ ਐਯੈ." (ਨਾਪ੍ਰ) ੪. ਸੰਗ੍ਯਾ- ਗਾਉਣ ਦੀ ਲੈ, ਜੋ ਮਧ੍ਯਮ ਨਾਲੋਂ ਤੇਜ਼ ਹੋਵੇ. ਦੂਨ. ਦੁਗਣ। ੫. ਬਿੱਲਾ। ੬. ਬਿੱਛੂ.
ਦੇਖੋ, ਸੁੰਦਰੀ ਦਾ ਰੂਪ ੨.
ਦੇਖੋ, ਦ੍ਰੁਪਦ.
ਦ੍ਰੋਪਦੀ- ਈਸ਼. ਦ੍ਰੋਪਦੀ ਦਾ ਪਤੀ ਅਰਜੁਨ. "ਰਤਿਮਾਨੀ ਦ੍ਰੁਪਤੀਸ." (ਚਰਿਤ੍ਰ ੧੩੭)
ਪ੍ਰਿਸਤ ਦਾ ਪੁਤ੍ਰ, ਉੱਤਰ ਪਾਂਚਾਲ ਦਾ ਚੰਦ੍ਰਵੰਸ਼ੀ ਰਾਜਾ, ਜੋ ਧ੍ਰਿਸ੍ਟਦ੍ਯੁਮਨ, ਸ਼ਿਖੰਡੀ ਅਤੇ ਕ੍ਰਿਸਨਾ (ਦ੍ਰੋਪਦੀ) ਦਾ ਪਿਤਾ ਸੀ. ਇਸ ਦਾ ਨਾਮ ਯਗ੍ਯਸੇਨ ਭੀ ਹੈ. ਇਹ ਮਹਾਭਾਰਤ ਦੇ ਜੰਗ ਵਿੱਚ ਚੌਦਵੇਂ ਦਿਨ ਦ੍ਰੋਣ ਹੱਥੋਂ ਮਾਰਿਆ ਗਿਆ.