ਦਖੋ. ਵਿਦਿਤ। ੨. ਦੇਖੋ, ਬਿੱਦਤ.
ਅ਼. [بِدعت] ਬਿਦਅ਼ਤ. ਸੰਗ੍ਯਾ- ਧਰਮ ਵਿਰੁੱਧ ਨਵੀਂ ਗੱਲ ਕਰਨੀ। ੨. ਬੁਰਿਆਈ. ਦੋਸ। ੩. ਕਸ੍ਟ. ਦੁੱਖ।੪ ਆਫਤ. ਵਿਪਦਾ.
ਦੇਖੋ, ਵਿਦ੍ਵਾਨ। ੨. ਦੇਖੋ, ਵਿਦ੍ਯਮਾਨ. "ਤੁਮ ਬਿਦਮਾਨ ਬਿਲੋਕ ਨ ਠਾਨ." (ਗੁਪ੍ਰਸੂ)
ਦੇਖੋ, ਵਿਦ੍ਯਮਾਨ ਅਤੇ ਵਿਦ੍ਵਾਨ.
ਸੰ. ਵਿਦਰ੍ਭ. ਹੈਦਰਾਬਾਦ ਦੱਖਣ ਦਾ ਇੱਕ ਜਿਲਾ, ਅਤੇ ਉਸਦਾ ਪ੍ਰਧਾਨ ਨਗਰ, ਜੋ ਅਬਿਚਲ ਨਗਰ ਤੋਂ ੪੦ ਕੋਹ ਦੱਖਣ ਵੱਲ ਹੈ. ਇੱਥੇ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ "ਨਾਨਕਝੇਰਾ" ਪ੍ਰਸਿੱਧ ਹੈ। ੨. ਦੇਖੋ, ਵਿਦੁਰ. "ਦਾਸੀ ਸੁਤ ਜਨੁ ਬਿਦਰ ਸੁਦਾਮਾ." (ਗਉ ਨਾਮਦੇਵ)
ਦੇਖੋ ਵਿਦੁਰ. "ਇਤਨੇ ਮਹਿ ਬਿੱਦਰ ਆਇਗਯੋ." (ਕ੍ਰਿਸਨਾਵ)
ਦੇਖੋ, ਵਿਦਾਰਣ.
ਦੇਖੋ, ਬਿਦਰ ੧. ਅਤੇ ਵਿਦਰਭ.
ਵਿਦਾਰਣ ਕੀਤਾ. ਚੀਰਿਆ. ਪਾੜਿਆ. "ਹਰਨਾਖਸੁ ਨਖ ਬਿਦਰਿਓ." (ਬਿਲਾ ਕਬੀਰ)