ਉੱਦਾਲਕ ਰਿਖਿ ਦਾ ਪੁਤ੍ਰ. ਮਹਾਭਾਰਤ ਵਿੱਚ ਕਥਾ ਹੈ ਕਿ ਇਸਤਰੀ ਆਪਣੇ ਪਤਿ ਤੋਂ ਛੁੱਟ ਹੋਰ ਕਿਸੇ ਨਾਲ ਸੰਬੰਧ ਨਾ ਕਰੇ, ਇਹ ਨੇਮ ਸ਼੍ਵੇਤਕੇਤੁ ਨੇ ਹੀ ਥਾਪਿਆ ਹੈ. ਇਸ ਤੋਂ ਪਹਿਲਾਂ ਪਸ਼ੂਆਂ ਵਾਂਙ ਲੋਕ ਵਰਤਦੇ ਸਨ. ਇੱਕ ਬਾਰ ਸ਼੍ਵੇਤਕੇਤੁ ਦੀ ਮਾਂ ਨੂੰ ਇੱਕ ਬ੍ਰਾਹਮਣ ਭੋਗ ਵਾਸਤੇ ਲੈ ਤੁਰਿਆ, ਸ਼੍ਵੇਤਕੇਤੁ ਨੂੰ ਵਡਾ ਗੁੱਸਾ ਆਇਆ. ਉੱਦਾਲਕ ਨੇ ਸਮਝਾਇਆ ਕਿ ਬੇਟਾ! ਕਿਉਂ ਵਰਜਦੇ ਹੋ. ਇਹ ਪਰੰਪਰਾ ਦਾ ਧਰਮ ਹੈ. ਪਰ ਪੁਤ੍ਰ ਨੇ ਆਖਿਆ ਕਿ ਮੈ ਅਜੇਹੀ ਰੀਤਿ ਅੱਖੀਂ ਨਹੀਂ ਦੇਖਣਾ ਚਾਹੁੰਦਾ. ਸ਼੍ਵੇਤਕੇਤੁ ਨੇ ਇਸਤ੍ਰੀਧਰਮ ਤੋਂ ਛੁੱਟ ਹੋਰ ਭੀ ਕਈ ਉੱਤਮ ਨੇਮ ਥਾਪੇ. ਛਾਂਦੋਗ ਉਪਨਿਸ਼ਦ ਵਿੱਚ ਉੱਦਾਲਕ ਦਾ ਸ਼੍ਵੇਤਕੇਤੁ ਨੂੰ ਬ੍ਰਹਮਗਿਆਨ ਦਾ ਉਪਦੇਸ਼ ਉੱਤਮ ਰੀਤਿ ਨਾਲ ਵਰਣਿਆ ਹੈ.
ਚਿੱਟਾ ਹਾਥੀ. ਇੰਦ੍ਰ ਦੀ ਸਵਾਰੀ ਦੀ ਐਰਾਵਤ ਹਾਥੀ.
ਪੁਰਾਣਾਂ ਅਨੁਸਾਰ ਖੀਰਸਮੁੰਦਰ ਦੇ ਉੱਤਰ ਵੱਲ ਦਾ ਟਾਪੂ, ਜਿਸ ਵਿੱਚ ਲੱਛਮੀ ਸਮੇਤ ਵਿਸਨੁ ਦਾ ਨਿਵਾਸ ਹੈ. "ਸ੍ਵੇਤਦੀਪ ਤਜ ਲੋਕਾ- ਲੋਕ." (ਗੁਪ੍ਰਸੂ)
nan
ਸ਼੍ਵੇਤ (ਚਿੱਟਾ ਹੈ) ਵਾਹ (ਘੋੜਾ) ਜਿਸ ਦਾ. ਇੰਦ੍ਰ। ੨. ਅਰਜੁਨ। ੩. ਚੰਦ੍ਰਮਾ.
ਇੰਦ੍ਰ ਦਾ ਚਿੱਟਾ ਘੋੜਾ ਉੱਚੈਃ ਸ਼੍ਰਵਾ। ੨. ਚਿੱਟੇ ਘੋੜੇ ਜਿਸ ਨੂੰ ਜੋਤੇ ਹਨ, ਐਸਾ ਰਥ। ੩. ਚਿੱਟੇ ਰੰਗ ਦਾ ਹੈ ਜਿਸ ਦਾ ਘੋੜਾ ਇੰਦ੍ਰ ਅਤੇ ਅਰਜੁਨ। ੪. ਚੰਦ੍ਰਮਾ.
ਇੱਕਰਿਖੀ, ਜਿਸ ਦੇ ਨਾਉਂ ਤੇ ਛੀ ਅਧ੍ਯਾਵਾਂ ਦੀ ਇੱਕ ਉਪਨਿਸਦ "ਸ਼੍ਵੇਤਾਸ਼੍ਵਤਰੋਪਨਿਸਦ" ਹੈ, ਜੋ ਯਜੁਰ ਵੇਦ ਨਾਲ ਸੰਬੰਧ ਰਖਦੀ ਹੈ. ਇਸ ਉਪਨਿਸਦ ਵਿੱਚ ਵੇਦਾਂਤ, ਸਾਂਖ੍ਯ ਅਤੇ ਯੋਗ ਦੇ ਸਿੱਧਾਂਤਾਂ ਦੇ ਮੂਲ ਪਾਏ ਜਾਂਦੇ ਹਨ.
ਸ਼੍ਵੇਤ (ਉੱਜਲ) ਹਨ ਅੰਸ਼ੁ (ਕਿਰਣਾਂ) ਜਿਸ ਦੀਆਂ, ਚੰਦ੍ਰਮਾ.
ਦੇਖੋ, ਸੇਤੰਬਰ ਅਤੇ ਸ਼੍ਵੇਤਾਂਬਰ.
ਦੇਖੋ, ਖੜਜ.
nan