ਸੰ. ਸੰਗ੍ਯਾ- ਬਿਰਛ. ਤਰੁ. ਦਰਖ਼ਤ. "ਦ੍ਰੁਮ ਕੀ ਛਾਇਆ ਨਿਹਚਲੁ ਗ੍ਰਿਹ ਬਾਂਧਿਆ." (ਆਸਾ ਮਃ ੫) ੨. ਕੁਬੇਰ. ਧਨਦ। ੩. ਰੁਕਮਿਣੀ ਦੇ ਗਰਭ ਤੋਂ ਕ੍ਰਿਸਨ ਜੀ ਦਾ ਇੱਕ ਪੁਤ੍ਰ। ੪. ਪਾਰਿਜਾਤ ਨਾਮਕ ਦੇਵਵਨ ਦਾ ਵ੍ਰਿਕ੍ਸ਼੍.
ਸੰਗ੍ਯਾ- ਬਿਰਛ ਦਾ ਵੈਰੀ, ਹਾਥੀ.
(ਸਨਾਮਾ) ਬਿਰਛ ਦਾ ਵੈਰੀ ਹਾਥੀ, ਉਸ ਦਾ ਵੈਰੀ ਸ਼ੇਰ, ਉਸ ਦੀ ਵੈਰਣ ਬੰਦੂਕ.
ਫਲਾਂ ਨਾਲ ਪੂਰਣ ਬਿਰਛ. "ਦ੍ਰੁਮ ਸਪੂਰ ਜਿਉ ਨਿਵੈ." (ਸੈਵਯੇ ਮਃ ੨. ਕੇ)
nan
ਬਿਰਛ ਦੀ ਛਾਉਂ. ਭਾਵ- ਨਾ ਕ਼ਾਇਮ ਰਹਿਣ ਵਾਲੇ ਪਦਾਰਥ. ਇੱਕ ਰਸ ਨਾ ਰਹਿਣ ਵਾਲੀ ਦਸ਼ਾ. "ਮ੍ਰਿਗਤ੍ਰਿਸਨਾ ਦ੍ਰੁਮਛਾਇਆ." (ਬਿਲਾ ਮਃ ੫)
ਸੰਗ੍ਯਾ- ਬਿਰਛ ਤੋਂ ਪੈਦਾ ਹੋਇਆ, ਫਲ. "ਯਹਿ ਸੋਈ ਦ੍ਰਮਜਾਹਿ ਜੂ ਮੈ ਤ੍ਰਿਯ ਕੋ ਦਯੋ." (ਚਰਿਤ੍ਰ ੨੦੯) ਓਹੇ ਦ੍ਰੁਮਜ (ਫਲ) ਆਹਿ (ਹੈ). ੨. ਬਿਰਛ ਤੋਂ ਬਣਿਆ ਹੋਇਆ ਬੰਦੂਕ ਦਾ ਕੁੰਦਾ. (ਸਨਾਮਾ)
ਦ੍ਰੁਮ (ਬਿਰਛ) ਤੋਂ ਪੈਦਾ ਹੋਇਆ ਕਾਠ, ਉਨ੍ਹਾਂ ਦਾ ਸਰਦਾਰ ਅਖ਼ਰੋਟ ਦਾ ਕਾਠ. (ਸਨਾਮਾ)
ਸੰਗ੍ਯਾ- ਬਿਰਛ ਤੋਂ ਪੈਦਾ ਹੋਇਆ ਕੁੰਦਾ, ਉਸ ਵਿੱਚ ਵਸਣ ਵਾਲੀ ਬੰਦੂਕ. (ਸਨਾਮਾ)
ਸੰਗ੍ਯਾ- ਬਿਰਛਾਂ ਵਾਲੀ ਪ੍ਰਿਥਿਵੀ. (ਸਨਾਮਾ)
nan
ਸੰਗ੍ਯਾ- ਬਿਰਛਾਂ ਵਾਲੀ ਪ੍ਰਿਥਿਵੀ, ਉਸ ਤੋਂ ਪੈਦਾ ਹੋਇਆ ਘਾਸ. ਦੁੱਬ. ਦੂਰਵਾ. (ਸਨਾਮਾ)