ਦੇਖੋ, ਵਿਦੁਰ. "ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ)
ਅ਼. [وِداع] ਵਿਦਾਅ਼ ਸੰਗ੍ਯਾ- ਗਮਨ. ਪ੍ਰਸ੍ਥਾਨ। ੨. ਜਾਣ ਦੀ ਆਗ੍ਯਾ. "ਬਿਦਾ ਨਾਥ ਦੀਜੈ." (ਰਾਮਾਵ)
ਫ਼ਾ. [بدا] ਬਦਾ. ਬਕਬਾਦ. ਬੁੜਬੁੜਾਹਟ. "ਜਬ ਅਜਰਾਈਲ ਬਸਤਨੀ, ਤਬ ਚਿਕਾਰੇਬਿਦਾਇ?" (ਤਿਲੰ ਮਃ ੧) ਤਦ ਬੁੜਬੁੜਾਹਟ ਕਿਸ ਕੰਮ ਹੈ?
ਅ਼. [بداعلت] ਬਦਾਅ਼ਤ. ਸੰਗ੍ਯਾ- ਧੀਰਯ ਦਾ ਉਲੰਘਣ. ਵ੍ਯਾਕੁਲਤਾ. "ਬੇ ਬਿਦਾਇਤ ਦੂਰ ਕਰ." (ਜਸ਼ਭਾਮ)
ਸੰਗ੍ਯਾ- ਵਿਦਾਅ਼ ਹੋਣ ਦੀ ਕ੍ਰਿਯਾ. "ਬਦੀ ਨ ਬਿਦਾਈ." (ਗੁਪ੍ਰਸੂ) ੨. ਵਿਦਅ਼ ਕਰਨ ਵੇਲੇ ਦਿੱਤਾ ਹੋਇਆ ਧਨ ਆਦਿ ਸਾਮਾਨ.
ਅ਼. [بِداہت] ਸੰਗ੍ਯਾ- ਬਿਨਾਂ ਵਿਚਾਰ ਕਰਮ ਕਰਨਾ. ਅਵਿਦ੍ਯਾ ਦੀ ਕ੍ਰਿਆ. "ਬਿਦਾਹਤ ਦੂਰ ਕਰ." (ਜਸਾ)
ਬੇ- ਦਾਨਹ. ਉਹ ਫਲ, ਜਿਸ ਵਿੱਚ ਬੀਜ ਨਾ ਹੋਵੇ। ੨. ਇੱਕ ਪ੍ਰਕਾਰ ਦਾ ਅੰਗੂਰ ਅਤੇ ਤੂਤ। ੩. ਖ਼ਾ. ਬਣ (ਮਾਲ) ਅਤੇ ਕਰੀਰ ਦੇ ਫਲ.
ਫ਼ਾ. [بِداد] ਦਿੱਤਾ. ਦਿੱਤੀ. ਦੇਖੋ, ਦਾਦਨ.
ਦੇਖੋ, ਬਿਦਾਣਾ.
ਸੰ. ਵਿਦਾਰ. ਸੰਗ੍ਯਾ- ਵਿਦਾਰਣ. ਪਾੜਨਾ. ਚੀਰਨਾ। ੨. ਜਲ ਦਾ ਪ੍ਰਵਾਹ। ੩. ਵਿ- ਵਿਦਾਰਕ. ਨਾਸ਼ ਕਰਨ ਵਾਲਾ. "ਪ੍ਰਾਨਅਧਾਰ ਦੁਖਬਿਦਾਰ ਦੈਨਹਾਰ ਬੁਧਿ ਬਿਬੇਕ." (ਪ੍ਰਭਾ ਪੜਤਾਲ ਮਃ ੫) ੪. ਦੇਖੋ, ਬੇਦਾਰ. "ਪਾਹਰੂ ਹੁਸਿਆਰ ਬਿਦਾਰੇ." (ਭਾਗੁ)