ਦ੍ਰੁਮਨੀ (ਜਮੀਨ) ਤੋਂ ਜਾ (ਪੈਦਾ ਹੋਇਆ) ਘਾਹ, ਉਸੇ ਦੇ ਚਰਨ ਵਾਲਾ ਮ੍ਰਿਗ.
ਸੰਗ੍ਯਾ- ਦ੍ਰੁਮ (ਬਿਰਛਾਂ) ਦਾ ਵੈਰੀ, ਹਾਥੀ। ੨. ਕੁਹਾੜਾ। ੩. ਪ੍ਰਚੰਡ ਪੌਣ. ਹਨੇਰੀ। ੪. ਤਖਾਣ। ੫. ਅਗਨਿ.
ਦੇਖੋ, ਸਵੈਯੇ ਦਾ ਭੇਦ ੭.
ਦੇਖੋ, ਦੁਰਲਭ. "ਚਿਰੰਕਾਲ ਪਾਈ ਦ੍ਰੁਲਭ ਦੇਹ." (ਰਾਮ ਮਃ ੫)
ਅਨ. ਨਗਾਰੇ ਢੋਲ ਆਦਿ ਦੀ ਧੁਨਿ. "ਦੁੱਕੇ ਨਿਸਾਨੰ." (ਗ੍ਯਾਨ) "ਨੀਸਾਣ ਦ੍ਰੁੰਕੇ." (ਚੰਡੀ ੨)
ਸੰ. द्रुह. ਧਾ- ਦ੍ਵੇਸ ਕਰਨਾ, ਮਾਰਨ ਲਈ ਤਕਾਉਂਣਾ। ੨. ਸੰਗ੍ਯਾ- ਵੈਰ। ੩. ਬੁਰਾ ਚਿਤਵਣ ਦਾ ਭਾਵ. ਅਸ਼ੁਭ ਚਿੰਤਨ. "ਪਰਦੋਹ ਕਰਤ ਵਿਕਾਰ ਨਿੰਦਾ." (ਸਾਰ ਮਃ ੫)
nan
ਕਿਸੇ ਅਞਾਣ ਲਿਖਾਰੀ ਨੇ ਦਰਹ੍ਰਿਦ (दृर्हद) ਦੀ ਥਾਂ ਇਹ ਸ਼ਬਦ ਲਿਖ ਦਿੱਤਾ ਹੈ. "ਦੇਸ ਵਿਦੇਸ ਦੇਖਨੇ ਦ੍ਰੋਹਦ." (ਨਾਪ੍ਰ) ਬੇਟੇ ਰਿਦਿਆਂ ਵਾਲੇ ਨੀਚ ਪੁਰਖ ਦੇਸ਼ ਵਿਦੇਸ਼ ਵਿਚ ਦੇਖਣ ਵਾਸਤੇ.
ਸੰ. द्रुहिण. ਸੰਗ੍ਯਾ- ਬ੍ਰਹਮਾ. ਚਤੁਰਾਨਨ. "ਦ੍ਰੁਹਣ ਗਿਰੀਸ ਗ੍ਯੋ ਢਿਗ ਵਿਸਨੂ." (ਨਾਪ੍ਰ)
ਸੰ. द्रोहिन. ਵਿ- ਵੈਰ ਕਰਨ ਵਾਲਾ. ਬੁਰਾ ਚਿਤਵਣ ਵਾਲਾ. "ਪਰਦ੍ਰੋਹੀ ਠਗ ਮਾਇਆ." (ਬਿਹਾ ਛੰਤ ਮਃ ੪) ੨. ਸੰਗ੍ਯਾ- ਵੈਰੀ. ਦੁਸ਼ਮਨ.
ਸੰ. ਸੰਗ੍ਯਾ- ਕਠੌਤਾ. ਕਾਠ ਦਾ ਪਾਤ੍ਰ। ੨. ਕੱਚਾ ਬੱਤੀ ਸੇਰ ਤੋਲ। ੩. ਪੱਤਿਆਂ ਦਾ ਡੂਨਾ। ੪. ਵ੍ਰਿਕ੍ਸ਼੍. ਦਰਖ਼ਤ। ੫. ਪੁਰਾਣਾਂ ਅਨੁਸਾਰ ਇੱਕ ਪਹਾੜ, ਜਿਸ ਉੱਪਰ ਵਿਸ਼ਲ੍ਯਕਰਣੀ ਬੂਟੀ ਹੁੰਦੀ ਹੈ. ਦੇਖੋ, ਸਰਬੌਖਧਿ ਪਰਵਤ। ੬. ਕੇਲਾ। ੭. ਦ੍ਰੋਣਾਚਾਰਯ. ਮਹਾਭਾਰਤ ਅਨੁਸਾਰ ਕਥਾ ਇਉਂ ਹੈ ਕਿ ਗੰਗਾ ਕਿਨਾਰੇ ਭਰਦ੍ਵਾਜ ਰਿਖੀ ਰਹਿਂਦਾ ਸੀ. ਘ੍ਰਿਤਾਚੀ ਅਪਸਰਾ ਨੂੰ ਦੇਖਕੇ ਇੱਕ ਵਾਰ ਉਸ ਦਾ ਵੀਰਜ ਪਾਤ ਹੋਗਿਆ, ਜਿਸ ਨੂੰ ਉਸ ਨੇ ਕਾਠ ਦੇ ਦ੍ਰੋਣ (ਬਰਤਨ) ਵਿੱਚ ਰੱਖਲਿਆ. ਇਸ ਤੋਂ ਪੈਦਾ ਹੋਇਆ ਪੁਤ੍ਰ ਦ੍ਰੋਣ ਕਹਾਇਆ. ਦ੍ਰੋਣ ਨੇ ਭਰਦ੍ਵਾਜ ਦੇ ਚੇਲੇ ਅਗਨਿਵੇਸ਼ ਤੋਂ ਸ਼ਸਤ੍ਰਵਿਦ੍ਯਾ ਸਿੱਖੀ, ਅਤੇ ਸ਼ਰਦਵਾਨ ਦੀ ਪੁਤ੍ਰੀ ਕ੍ਰਿਪਾ ਨਾਲ ਸ਼ਾਦੀ ਕਰਾਈ, ਜਿਸ ਤੋਂ ਅਸ਼੍ਵੱਥਾਮਾ ਪੁਤ੍ਰ ਪੈਦਾ ਹੋਇਆ. ਦ੍ਰੋਣ ਨੇ ਮਹੇਂਦ੍ਰ ਪਰਵਤ ਤੇ ਜਾਕੇ ਪਰਸ਼ੁ ਰਾਮ ਤੋਂ ਭੀ ਅਸਤ੍ਰਵਿਦ੍ਯਾ ਸਿੱਖੀ. ਭੀਸਮਪਿਤਾਮਾ ਨੇ ਧ੍ਰਿਤਰਾਸਟ੍ਰ ਦੇ ਪੁਤ੍ਰ ਦੁਰਯੋਧਨਾਦਿ ਅਤੇ ਪੰਡੁ ਦੇ ਪੁਤ੍ਰ ਯੁਧਿਸ੍ਠਿਰ, ਭੀਮ ਆਦਿ ਦ੍ਰੋਣ ਦੇ ਚੇਲੇ ਕੀਤੇ, ਅਤੇ ਦ੍ਰੋਣ ਨੂੰ ਘਰ ਰੱਖਕੇ ਵਡਾ ਸਨਮਾਨ ਕੀਤਾ. ਮਹਾਭਾਰਤ ਦੇ ਜੰਗ ਵਿਚ ਦ੍ਰੋਣ ਨੇ ਕੌਰਵਾਂ ਦਾ ਸਾਥ ਦਿੱਤਾ ਅਤੇ ਧ੍ਰਿਸ੍ਟਦ੍ਯੁਮਨ ਦੇ ਹੱਥੋਂ ਮੋਇਆ. "ਭਏ ਦ੍ਰੋਣ ਸੇਨਾਪਤੀ ਸੈਨਪਾਲੰ। ਭਯੋ ਘੋਰ ਯੁੱਧੰ ਤਹਾਂ ਤੌਨ ਕਾਲੰ." (ਜਨਮੇਜਯਰਾਜ) ੮. ਪਿਆਲਾ. ਕਟੋਰਾ. "ਭਰਭਰ ਦ੍ਰੋਣ ਸ੍ਰੋਣ ਅਰੁ ਮੇਦਾ ਪੀਵਤ ਭੂਤ ਸਕਾਮੰ." (ਸਲੋਹ)
ਸੰਗ੍ਯਾ- ਦ੍ਰੋਣ ਦਾ ਵੈਰੀ ਧ੍ਰਿਸ੍ਟਦ੍ਯੁਮਨ.