اُ توں شروع ہون والے پنجابی لفظاں دے معنےਨ

ਸੰ. ਨਵ. ਵਿ- ਨੌਂ. ਦੇਖੋ ਨਉਂ। ੨. ਫ਼ਾ. [نوَ] ਨਵਾਂ. ਨਯਾ. ਨਵੀਨ। ੩. ਬਹਾਦੁਰ.


ਫ਼ਾ. [نوَشابہ] ਨੌਸ਼ਾਬਹ. ਸੰਗ੍ਯਾ- ਅਮ੍ਰਿਤ. ਆਬੇਹ਼ਯਾਤ। ੨. ਬਾਦਸ਼ਾਹ ਬਰੂਅ਼ ਦੀ ਪੁਤ੍ਰੀ, ਜਿਸ ਨੂੰ ਸਿਕੰਦਰ ਮਿਲਿਆ ਸੀ. "ਨੌਸਾਬਾ ਇਸਤ੍ਰੀ ਦਾ ਕਿਲਾ ਸੀ." (ਜਸਭਾਮ)


ਫ਼ਾ. [نوَشیروان] ਨੌਸ਼ੀਰਵਾਂ. ਈਰਾਨ ਦਾ ਇੱਕ ਪ੍ਰਸਿੱਧ ਨ੍ਯਾਯਕਾਰੀ (ਆ਼ਦਿਲ) ਬਾਦਸ਼ਾਹ, ਜੋ ਕ਼ੁਬਾਦ ਦਾ ਪੁਤ੍ਰ ਅਤੇ ਅਗਨਿਪੂਜਕ ਸੀ. ਇਹ ਸਨ ੫੩੧ ਵਿੱਚ ਤਖ਼ਤ ਤੇ ਬੈਠਾ. ਨੌਸ਼ੀਰਵਾਂ ਨੇ ੪੮ ਵਰ੍ਹੇ ਵਡੇ ਤੇਜ ਪ੍ਰਤਾਪ ਨਾਲ ਰਾਜ ਕੀਤਾ. ਇਸੇ ਦੇ ਸਮੇਂ ਮੁਹ਼ੰਮਦ ਸਾਹਿਬ ਦਾ ਜਨਮ ਹੋਇਆ ਹੈ. "ਅਦਲ ਕੀਤਾ ਨੌਸ਼ੇਰਵਾਂ ਜਸ ਜਗ ਵਿਚ ਛਾਇਆ." (ਜੰਗਨਾਮਾ)


ਹਿਸਾਰ ਤੋਂ ੫੮ ਮੀਲ ਪੱਛਮ, ਰਿਆਸਤ ਬੀਕਾਨੇਰ ਦੀ ਰੇਨੀ ਨਜਾਮਤ ਅਤੇ ਤਸੀਲ ਵਿੱਚ ਇੱਕ ਸ਼ਹਿਰ, ਜੋ ਬੀਕਾਨੇਰ ਤੋਂ ੧੨੯ ਮੀਲ ਉੱਤਰ ਪੂਰਵ ਅਤੇ ਸਰਸੇ ਤੋਂ ੨੫ ਮੀਲ ਦੱਖਣ ਪੱਛਮ ਹੈ. ਦੱਖਣ ਜਾਂਦੇ ਦਸ਼ਮੇਸ਼ ਇੱਥੇ ਵਿਰਾਜੇ ਹਨ. ਛੀਨਤਲਾਈ ਤੇ ਗੁਰਦ੍ਵਾਰਾ ਹੈ, ਪੁਜਾਰੀ ਜੋਗੀ ਸਾਧੂ ਹੈ.