اُ توں شروع ہون والے پنجابی لفظاں دے معنےਬ

ਸੰ. ਵਿਦਾਰਕ. ਵਿ- ਚੀਰਨ (ਪਾੜਨ) ਵਾਲਾ.


ਸੰ. ਵਿਦਾਰਣ. ਚੀਰਨਾ. ਪਾੜਨਾ। ੨. ਮਾਰਨਾ। ੩. ਤੋੜਨਾ. ਢਾਹੁੰਣਾ. "ਬਿਦਾਰਣ ਕਦੇ ਨ ਚਿਤੋ." (ਗਾਥਾ)


ਵਿਦਾਰਣ ਕਰਕੇ। ੨. ਬੇਦਾਰ (ਗਿਆਨੀ) ਨੇ. ਦੇਖੋ, ਸਾਇਰ ਕੀ ਪੁਤ੍ਰੀ.


ਉਸ ਨੇ ਵਿਦੀਰ੍‍ਣ (ਚਕਨਾਚੂਰ) ਕੀਤੇ. "ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ." (ਵਾਰ ਗੂਜ ੨. ਮਃ ੫)


विदारिन्- ਵਿ- ਵਿਦਾਰਣ ਕਰਤਾ। ੨. ਦੇਖੋ, ਬਿਦਾਰੀਕੰਦ.


ਸੰ. ਵਿਦਾਰੀਕੰਦ. ਇੱਕ ਪ੍ਰਕਾਰ ਦਾ ਕੰਦ, ਜੋ ਜੱਗਲੀ ਬੇਲ ਦੀ ਜੜ ਵਿੱਚ ਹੁੰਦਾ ਹੈ, ਇਸ ਦਾ ਰੰਗ ਕੁਝ ਲਾਲ ਅਤੇ ਉੱਪਰ ਲੂੰਆਂ ਹੁੰਦਾ ਹੈ ਵੈਦ੍ਯਕ ਵਿੱਚ ਇਸ ਨੂੰ ਸਰਦ ਤਰ ਅਤੇ ਲਹੂ ਦੇ ਵਿਕਾਰ ਦੂਰ ਕਰਨ ਵਾਲਾ ਲਿਖਿਆ ਹੈ. Pueraria Tuberosa "ਤੁਰਸ਼ ਫ਼ਾਲਸੇ, ਕੰਦ ਬਿਦਾਰੀ." (ਗੁਪ੍ਰਸੂ)


ਵਿ- ਵਿਦਾਰਕ. ਨਾਸ਼ ਕਰਨ ਵਾਲਾ. "ਮੋਹਨ ਸਰਬ ਦੋਖ ਬਿਦਾਰੋ." (ਗਉ ਛੰਤ ਮਃ ੫) ੨. ਵਿਦਾਰਣ ਕਰੋ.


ਦੇਖੋ, ਬੇਦਾਵਾ.


ਸੰ. ਵਿਦ੍ਯਾ- ਸੰਗ੍ਯਾ- ਗਿਆਨ. ਇਲਮ. "ਬਿਦਿਆ ਸੋਧੈ ਤਤੁ ਲਹੈ." (ਓਅੰਕਾਰ) ਦੇਖੋ, ਵਿਦ੍ਯਾ; ਦੇਖੋ, ਬਿਦਿਆ ਅਤੇ ਵਿਦ੍ਯਾ.