اُ توں شروع ہون والے پنجابی لفظاں دے معنےਤ

ਸੰ. ਸੰਗ੍ਯਾ- ਵਾਮਨ ਅਵਤਾਰ, ਜਿਸ ਨੇ ਤਿੰਨ ਕਰਮਾਂ ਨਾਲ ਬ੍ਰਹਮਾਂਡ ਮਿਣ ਲਿਆ ਸੀ। ੨. ਰਿਗਵੇਦ ਵਿੱਚ ਸੂਰਜ ਨੂੰ ਤ੍ਰਿਵਿਕ੍ਰਮ ਲਿਖਿਆ ਹੈ, ਜਿਸ ਨੇ ਸਾਰੀ ਵਿਸ਼੍ਵ ਦੇ ਤਿੰਨ ਕ਼ਦਮ ਕੀਤੇ ਹਨ. ਭਾਵ ਇਹ ਹੈ- ਸੂਰਜ ਦਾ ਉਦਯ ਹੋਣਾ, ਸਿਰ ਉੱਪਰ ਆਉਣਾ ਅਤੇ ਅਸ੍ਤ ਹੋਣਾ। ੩. ਰਾਜਾ ਨਲ ਦੀ ਰਾਣੀ ਦਮਯੰਤੀ ਦੀ ਕਥਾ ਦਾ ਲੇਖਕ ਇੱਕ ਸੰਸਕ੍ਰਿਤ ਦਾ ਕਵੀ.


ਦੇਖੋ, ਤ੍ਰਿਬਿਧ.


ਤਿੰਨ ਪ੍ਰਕਾਰ ਦੀ ਹਵਾ. "ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ." (ਮਾਰੂ ਅਃ ਮਃ ੫) "ਸੀਤਲ ਸੁਗੰਧ ਮੰਦ ਭੂਖਨ ਪ੍ਰਭੰਜਨਿ ਕੋ." (ਸਾਰੁਕਤਾਵਲੀ)


ਦੇਖੋ, ਤ੍ਰਿਬੇਣੀ.


ਸੰਗ੍ਯਾ- ਤਿੰਨ ਵੇਦਾਂ ਦਾ ਗ੍ਯਾਤਾ. ਰਿਗ, ਯਜੁਰ ਅਤੇ ਸਾਮਵੇਦ ਦਾ ਪੰਡਿਤ। ੨. ਬ੍ਰਾਹਮਣਾਂ ਦੀ ਇੱਕ ਖ਼ਾਸ ਜਾਤਿ, ਜਿਸ ਦਾ ਮੂਲ ਤ੍ਰਿਵੇਦਗ੍ਯਾਨ ਹੈ.


ਸੰਗ੍ਯਾ- ਤਿੜ੍ਹ. ਖੱਬਲ ਦੀ ਲੰਮੀ ਸ਼ਾਖ਼. ਦੇਖੋ, ਤ੍ਰਿੜ੍ਹ.


ਇਹ "ਅਕਵਾ" ਅਥਵਾ "ਸ਼ਸ਼ਿਵਦਨਾ" ਛੰਦ ਦਾ ਰੀ ਨਾਮਾਂਤਰ ਹੈ. ਜਿਵੇਂ "ਤ੍ਰਿਣਕਾ" ਸੰਗ੍ਯਾ- ਸ਼ਬਦ ਅਨੁਕਰਣ ਦੇ ਕਾਰਣ ਹੈ, ਤਿਵੇਂ ਹੀ ਇਸ ਨੂੰ ਜਾਣੋ. ਲੱਛਣ- ਪ੍ਰਤਿ ਚਰਣ ਨ, ਯ, , .#ਉਦਾਹਰਣ-#ਤ੍ਰਿੜ ਰਿੜ ਤੀਰੰ। ਬ੍ਰਿੜ ਰਿੜ ਬੀਰੰ।#ਢ੍ਰਿੜ ਰਿੜ ਢੋਲੰ। ਬ੍ਰਿੜ ਰਿੜ ਬੋਲੰ. (ਕਲਕੀ)


ਸੰ. ਤੀਸ. ਤੀਹ- ੩੦.


ਸੰ. ਤੀਸ ਦੀ ਗਿਣਤੀ.