ਸੰਗ੍ਯਾ- ਦ੍ਰੋਣਾਚਾਰਯ ਦਾ ਚੇਲਾ, ਅਰਜੁਨ. (ਸਨਾਮਾ)
ਸੰਗ੍ਯਾ- ਦ੍ਰੋਣ (ਕਠੌਤੇ) ਵਿੱਚੋਂ ਪੈਦਾ ਹੋਇਆ, ਦ੍ਰੋਣਾਚਾਰਯ. "ਕਿਯੋ ਦ੍ਰੋਣਕੀ ਜ੍ਯੋਂ ਮਹਾਂਜੁੱਧ ਸੁੱਧੰ." (ਵਿਚਿਤ੍ਰ) ਦੇਖੋ, ਦ੍ਰੋਣ.
ਸੰਗ੍ਯਾ- ਦ੍ਰੋਣ ਦਾ ਪੁਤ੍ਰ. ਅਸ਼੍ਵੱਥਾਮਾ. (ਸਨਾਮਾ) ੨. ਦਰੋਣ (ਕਠੌਤੇ) ਵਿਚੋਂ ਪੈਦਾ ਹੋਯਾ, ਦ੍ਰੋਣਾਚਾਰਯ.
ਅਸ਼੍ਵੱਥਾਮਾ ਦਾ ਪਿਤਾ, ਦ੍ਰੋਣਾਚਾਰਯ. (ਸਨਾਮਾ)
ਦੇਖੋ, ਦ੍ਰੋਣਅਰਿ.
ਦੇਖੋ, ਦ੍ਰੋਣ ੫.
ਦੇਖੋ, ਦ੍ਰੋਣ ੭.
ਸੰਗ੍ਯਾ- ਦ੍ਰੋਣ ਦਾ ਪੁਤ੍ਰ, ਅਸ਼੍ਵਥਾੱਮਾ, "ਨਹਿ ਭੀਖਮ ਦ੍ਰੋਣ ਕ੍ਰਿਪਾ ਅਰੁ ਦ੍ਰੋਣਿ." (ਚੰਡੀ ੧) ੨. ਪਹਾੜਾਂ ਦੀ ਦੂਣ। ੩. ਇੱਕ ਪੁਰਾਣਾ ਤੋਲ, ਜੋ ੧੨੮ ਸੇਰ ਕੱਚੇ ਦਾ ਹੁੰਦਾ ਸੀ.
ਦੇਖੋ, ਦ੍ਰੋਣ.
ਦੇਖੋ, ਦ੍ਰੋਪਦੀ. "ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ." (ਨਟ ਅਃ ਮਃ ੪)
ਦ੍ਰੁਪਦ ਪੁਤ੍ਰ. ਧ੍ਰਿਸ੍ਟਦ੍ਯੁਮਨ। ੨. ਸ਼ਿਖੰਡੀ। ੩. ਦ੍ਰੁਪਦਸੁਤਾ ਦੀ ਥਾਂ ਭੀ ਇਹ ਸ਼ਬਦ ਹੈ- "ਸਿਮਰਨ ਦ੍ਰੋਪਦੋਸਤੁ ਉਧਰੀ." (ਗੌਂਡ ਨਾਮਦੇਵ) ਦ੍ਰੁਪਦ ਦੀ ਪੁਤ੍ਰੀ (ਦ੍ਰੋਪਦੀ) ਉੱਧਾਰ ਨੂੰ ਪ੍ਰਾਪਤ ਹੋਈ.
ਦੇਖੋ, ਦ੍ਰੋਪਦੀ. "ਦ੍ਰੋਪਦੀ ਲਜਾ ਨਿਵਾਰਿ ਉਧਾਰਣ." (ਮਾਰੂ ਸੋਲਹੇ ਮਃ ੫)