اُ توں شروع ہون والے پنجابی لفظاں دے معنےਬ

ਦੇਖੋ, ਬਵੰਜਾ ਕਵਿ.; ਵਿਦ੍ਯਾ ਦਾ ਸਮੁੰਦਰ. ਵਿਦ੍ਯਾਨਿਧਿ। ੨. ਦੇਖੋ, ਬਵੰਜਾ ਕਵਿ.


ਦੇਖੋ, ਵਿਦ੍ਯਾਧਰ.


ਵਿਦ੍ਯਾ- ਅਧ੍ਯਨ. ਵਿਦ੍ਯਾ ਪੜ੍ਹਨਾ. "ਬਿਦ੍ਯਾਧੇਨ ਅਧਿਕ ਧਰਮਾਇ." (ਗੁਪ੍ਰਸੂ)


ਦੇਖੋ, ਵਿਦਿ੍ਯਾਨਿਧਿ.


ਸੰ. विदिश- ਵਿਦਿਸ਼. ਦਿਸ਼ਾ ਦੇ ਮਧ੍ਯ ਦੀ ਕੋਣ, ਦੇਖੋ, ਉਪਦਿਸਾ ਅਤੇ ਦਿਸਾ.


ਵਿਦ੍ਯਾਧਰ ਦੇਵਤਾ ਦੀ ਇਸਤ੍ਰੀ. ਵਿਦ੍ਯਾਧਰੀ। ੨. ਵਿਦ੍ਯਾ (ਇਲਮ) ਦੇ ਧਾਰਨ ਵਾਲੀ, ਪੰਡਿਤਾ.


ਦੇਖੋ, ਵਿਦਿਤ.


ਸੰ. ਵਿਦੀਰ੍‍ਣ. ਵਿ- ਚੀਰਿਆ. ਪਾੜਿਆ। ੨. ਵਿਦੀਰ੍‍ਣ ਕਰਤਾ. ਨਾਸ਼ ਕਰਨ ਵਾਲਾ. "ਕਾਮਪੂਰਨ ਦੁਖਬਿਦੀਰਨ." (ਬਿਹਾ ਛੰਤ ਮਃ ੫)


ਦੇਖੋ ਵਿਦੁ। ੨. ਸੰ. ਵਿੰਦੁ "ਬੂੰਦ. "ਮਾ ਕੀ ਰਕਤ ਪਿਤਾ ਬਿਦੁਧਾਰਾ." (ਮਾਰੂ ਸੋਲਹੇ ਮਃ ੧)


ਸੰ. विद्बस- ਵਿਦ੍ਵਸ. ਵਿ- ਚੰਗੀ ਤਰਾਂ ਜਾਣਨ ਵਾਲਾ. ਪੰਡਿਤ. "ਬਿਦਿਆ ਮਹਿ ਬਿਦੁਅੰਸੀ ਰਚਿਆ." (ਸੋਰ ਮਃ ੫)