اُ توں شروع ہون والے پنجابی لفظاں دے معنےਕ

ਦੇਖੋ, ਕ਼ਿਰਾਂ.


ਇਹ ਜ਼ਮਾਨਸ਼ਾਹ ਅਮੀਰਕਾਬੁਲ ਦਾ ਪੁਤ੍ਰ ਸੀ, ਜੋ ਕੁਝ ਸਮੇਂ ਲਈ ਲਹੌਰ ਦਾ ਹਾਕਮ ਥਾਪਿਆ ਗਿਆ ਸੀ. ਇਸ ਨੂੰ ਸਿੱਖਾਂ ਨੇ ਰਾਵੀ ਦੇ ਕਿਨਾਰੇ ਭਾਰੀ ਹਾਰ ਦਿੱਤੀ ਸੀ.


ਦੇਖੋ, ਕ੍ਰਿਸਤਾਨ.


ਅ਼. [کرام] ਕਰੀਮ ਦਾ ਬਹੁ ਵਚਨ.


ਅ਼. [کرایہ] ਸੰਗ੍ਯਾ- ਭਾੜਾ.


ਸੰ. ਕਿਰਾਟ ਅਤੇ ਕ੍ਰਯਾਰ. ਸੰਗ੍ਯਾ- ਹਟਵਾਣੀਆਂ. ਲੈਣ ਦੇਣ ਕਰਨ ਵਾਲਾ. ਵ੍ਯਾਪਾਰੀ। ੨. ਭਾਵ- ਮਾਇਆ ਦਾ ਸੇਵਕ. "ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ." (ਸਵਾ ਮਃ ੧) ੩. ਕਾਇਰ. ਬੁਜ਼ਦਿਲ.


ਅ਼. [قِراں] ਕ਼ਰੀਬ ਹੋਣਾ. ਪਾਸ ਹੋਣਾ। ੨. ਇੱਕ ਰਾਸ਼ੀ ਪੁਰ ਕਈ ਗ੍ਰਹਾਂ ਦਾ ਇਕੱਠਾ ਹੋਣਾ। ੩. ਦੇਖੋ, ਸਾਹਿਬਕਿਰਾਂ.


ਕ੍ਰਿ. ਵਿ- ਕਿਰਕੇ. ਦੇਖੋ, ਕਿਰਣਾ. "ਅਹਿਨਿਸਿ ਕਿਰਿ ਢਹਿਪਾਇ." (ਸ੍ਰੀ ਮਃ ੧)