اُ توں شروع ہون والے پنجابی لفظاں دے معنےਬ

ਸੰ. ਵਿਦ੍ਯੁਤ. ਸੰਗ੍ਯਾ- ਬਿਜਲੀ. "ਉਤ ਤੇ ਘਨ ਸ਼੍ਯਾਮ ਬਿਰਾਜਤ ਹੈਂ ਹਰਿ. ਰਾਧਿਕਾ ਬਿੱਦੁਲਤਾ ਇਤ ਤੋਂ." (ਕ੍ਰਿਸਨਾਵ)


ਸੰ. ਵਿਦੂਸਕ. ਵਿ- ਬਹੁਤ ਦੋਸ ਲਾਉਣ ਵਾਲਾ. ਨਿੰਦਾ ਕਰਨ ਵਾਲਾ। ੨. ਸ਼੍ਰਿੰਗਾਰ ਰਸ ਦਾ ਸਹਾਈ ਇੱਕ ਸਖਾ- "ਸ੍ਵਾਂਗ ਠਾਨਿ ਠਾਨੈ ਜੁ ਕਛੁ ਹਾਸੀ ਬਚਨ ਬਿਨੋਦ। ਕਹ੍ਯੋ ਬਿਦੂਸਕ ਸੋ ਸਖਾ ਕਵਿਨ ਮਾਨ ਮਨ ਮੋਦ." (ਜਗਦਵਿਨੋਦ) ੩. ਮਖੌਲੀਆ. ਮਸਖ਼ਰਾ.


ਬਿਨਾ ਦੁੱਖ। ੨. ਦੇਖੋ, ਬਿਦੁਖ. "ਭੂਰਿ ਬਿਦੂਖ ਬਿਦੂਖਨ ਮੇ ਤਰ." (ਨਾਪ੍ਰ) ਵੱਡਾ ਵਿਦ੍ਵਾਨ, ਪੰਡਿਤਾਂ ਵਿਚੋਂ ਉੱਤਮ


ਦੇਖੋ, ਬਿਦੂਸਕ.


ਅ਼. [بِدۇں] ਕ੍ਰਿ. ਵਿ- ਬਿਨਾ. ਸਿਵਾਯ. ਰਹਿਤ. ਬਗੈਰ.


ਸੰ. ਵਿਦੇਸ਼. ਸੰਗ੍ਯਾ- ਦੂਜਾ ਦੇਸ਼. ਆਪਣੇ ਦੇਸ਼ ਤੋਂ ਭਿੰਨ ਦੇਸ਼। ੨. ਭਾਵ- ਪਰਲੋਕ


ਸੰਗ੍ਯਾ- ਵਿਦੇਹ. ਜਨਕ. ਜਿਸ ਦਾ ਦੇਹਾਭਿਮਾਨ ਦੂਰ ਹੋ ਗਿਆ ਹੈ. "ਜੈਸੇ ਬਿਦੇਹ ਰਹ੍ਯੋ ਗ੍ਰਿਸ੍‍ਥਾਸ੍ਰਮ." (ਨਾਪ੍ਰ) ਦੇਖੋ, ਜਨਕ। ੨. ਬਿਨਾ ਦੇਹ. ਅਨੰਗ. ਕਾਮਦੇਵ. ਅਤਨੁ. "ਜਾਨੁਕ ਜਹਾਨ ਬਨੀ ਸੈਨਾ ਹੈ ਬਿਦੇਹ ਕੀ." (ਨਾਥ ਕਵਿ) ੩. ਤ੍ਰਿਹੁਤ ਦੇਸ਼, ਜੋ ਬਿਹਾਰ ਦੇ ਉੱਤਰ ਵੱਲ ਹੈ। ੪. ਜਿਸ ਨੇ ਦੇਹ ਤਿਆਗ ਦਿੱਤੀ ਹੈ. ਪ੍ਰੇਤ.


विदेहिन्- ਵਿ- ਵਿਦੇਹੀ. ਦੇਹ ਰਹਿਤ, ਪਾਰਬ੍ਰਹਮ. ਕਰਤਾਰ. "ਦੇਹੀ ਗੁਪਤ ਬਿਦੇਹੀ ਦੀਸੈ." (ਰਾਮ ਮਃ ੫) ੨. ਸੰ. ਵੈਦੇਹੀ ਵਿਦੇਹ ਦੇਸ਼ ਅਥਵਾ ਵਿਦੇਹ (ਜਨਕ) ਨਾਲ ਹੈ ਜਿਸਦਾ ਸੰਬੰਧ, ਸੀਤਾ. ਜਨਕਪੁਤ੍ਰੀ.