اُ توں شروع ہون والے پنجابی لفظاں دے معنےਬ

ਦੇਖੋ, ਵਿਦਰਭ.


ਮੂੰਗਾ. ਦੇਖੋ, ਵਿਦ੍ਰੁਮ.


ਦੇਖੋ, ਬਿਧਿ ਅਤੇ ਬਿਧੁ। ੨. ਵਿਧਾਤਾ (विधातृ). ਵਿਧਿ. ਬ੍ਰਹਮਾ। ੩. ਰਚਣ ਵਾਲਾ, ਕਰਤਾਰ. "ਬਿਧ ਨੇ ਰਚਿਆ ਸੋ ਹੋਇ." (ਗਉ ਕਬੀਰ)


ਦੇਖੋ, ਵਿਧਣ.


ਕ੍ਰਿ- ਵੇਧੇ ਜਾਣਾ. ਵਿੱਧ ਹੋਣਾ। ੨. ਕਿਸੇ ਦੇ ਪ੍ਰੇਮ ਵਿੱਚ ਫਸਣਾ. "ਉਅ ਰਸ ਜੋ ਬਿਧੇ ਹਾਂ." (ਆਸਾ ਮਃ ੫) "ਸ਼ਾਹਪਰੀ ਤਾਂਸੋਂ ਬਿਧੀ." (ਚਰਿਤ੍ਰ ੧੬੭)


ਦੇਖੋ, ਵਿਧਨ.


ਸੰ. ਵਿਧਿ. ਵਿਧਾਤਾ. ਬ੍ਰਹਮਾ। ੨. ਕ੍ਰਿ- ਵੇਧੇ (ਵਿੰਨ੍ਹੇ) ਜਾਣਾ। ੩. ਦੇਖੋ, ਬਿਧਣਾ ੨.


ਵਿ- ਬਿਨਾ ਧਨ. ਨਿਰਧਨ.