اُ توں شروع ہون والے پنجابی لفظاں دے معنےਤ

ਵਿ- ਤ੍ਰਯ. ਤਿੰਨ. "ਤ੍ਰੈ ਗੁਣ ਭਰਮ ਭੁਲਾਇ." (ਸ੍ਰੀ ਅਃ ਮਃ ੩) "ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ." (ਪ੍ਰਭਾ ਅਃ ਮਃ ੧) ਦੇਖੋ, ਜਲਤਰੰਗ ੨। ੨. ਮਨ ਬਾਣੀ ਅਤੇ ਸ਼ਰੀਰ। ੩. ਮਨ, ਨੇਤ੍ਰ ਅਤੇ ਤੁਚਾ. "ਮਾਈ ਮਾਂਗਤ ਤ੍ਰੈ ਲੋਭਾਵਹਿ." (ਰਾਮ ਅਃ ਮਃ ੧)


ਵਿ- ਤ੍ਰਯ. ਤਿੰਨ.


ਦੇਖੋ, ਪੈਅਸ.


ਵਿ- ਤਿੰਨ ਅਰ ਸੱਤ, ਦਸ. "ਤ੍ਰੈਸਤ ਅੰਗੁਲ ਵਾਈ ਕਹੀਐ." (ਸਿਧਗੋਸਟਿ) ਯੋਗਮਤ ਅਨੁਸਾਰ ਦਸ਼ ਅੰਗੁਲ ਪ੍ਰਮਾਣੁ ਨਾਸਿਕਾ ਤੋਂ ਬਾਹਰ ਸ੍ਵਾਸ ਦੀ ਗਤਿ ਹੈ। ੨. ਤਿੰਨ ਸ਼ਤ (ਸੌ) ੩੦੦.


ਕਰਤਾਰ ਦੇ ਸਿਮਰਣ ਵਿੱਚ ਵਿਤਾਏ ਵਰ੍ਹੇ ਦੇ ਤਿੰਨ ਸੌ ਸੱਠ ਦਿਨ. "ਤੀਰਥ ਪਰਸੈ ਤ੍ਰੈਸੈ ਸਠਿ." (ਰਤਨਮਾਲਾ ਬੰਨੋ)


ਦੇਖੋ, ਤ੍ਰਿਕਾਲਦਰਸੀ. "ਕ੍ਰਿਪਾਸਿੰਧੁ ਕਾਲਤ੍ਰੈਦਰਸੀ." (ਹਜਾਰੇ ੧੦)


ਦੇਖੋ, ਤ੍ਰਿਗੁਣ। ੨. ਮਾਇਆ ਦੇ ਤਿੰਨ ਗੁਣ- ਸਤ ਰਜ ਤਮ. "ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ." (ਸੋਰ ਮਃ ੩) ੩. ਸੰ. त्रैगुण्य- ਤ੍ਰੈਗੁਨ੍ਯ. ਤਿੰਨ ਗੁਣਾਂ ਦਾ ਭਾਵ. ਤਿੰਨ ਗੁਣਾਂ ਦਾ ਧਰਮ. "ਸਾਮਵੇਦੁ ਰਿਗੁ ਜੁਜਰੁ ਅਥਰਬਣੁ। ਬ੍ਰਹਮੇ ਮੁਖਿ ਮਾਇਆ ਹੈ ਤ੍ਰੈਗਣ." (ਮਾਰੂ ਸੋਲਹੇ ਮਃ ੧) "ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ." (ਗਉ ਅਃ ਮਃ ੩) ਭਗਵਤ ਗੀਤਾ ਵਿੱਚ ਲਿਖਿਆ ਹੈ-#''त्रेगुण्य विपया वेदा, निस्त्रैगुण्यो भवार्जुन. '' (ਅਃ ੨, ਸ਼ ੪੫)


ਵਿ- ਤਿੰਨ ਗੁਣਾਂ ਵਾਲਾ.