ਵਿਧਿ- ਅਨੇਕ. ਅਨੇਕ ਪ੍ਰਕਾਰ. "ਹਮ ਏਕ ਹੀ ਕੋ ਬਿਧਨੇਕ ਪ੍ਰਮਾਨ੍ਯੋ. (੩੩ ਸਵੈਯੇ)
nan
ਸੰਗ੍ਯਾ- ਵਿਧਿ (ਬ੍ਰਹਮਾ) ਦਾ ਵਾਹਨ, ਹੰਸ.
ਦੇਖੋ, ਵਿਧਿ ਅਤੇ ਵਿਧਾਨ.
nan
ਵਿ- ਵਿੱਧ ਹੋਇਆ, ਵੇਧਨ ਹੋਇਆ। ੨. ਆਸਕ੍ਤ ਹੋਇਆ. ਪ੍ਰੇਮ ਵਿੱਚ ਫਸਿਆ. "ਚਰਣਾਰਬਿੰਦ ਮਨ ਬਿਧਰ੍ਯ." (ਗਾਥਾ)
ਵਿ- ਬਿਨਾ ਪੜਕੇ. ਖਟਕੇ (ਚਿੰਤਾ) ਬਿਨਾ ਨਿਧੜਕ. "ਖੇਲ ਬਿਧਰਕ ਮਾਚੀ." (ਕ੍ਰਿਸਨਾਵ)
ਸੰ. ਵਿਧਵਾ. ਸੰਗ੍ਯਾ- ਜਿਸ ਦਾ ਧਵ (ਪਤਿ) ਮਰ ਗਿਆ ਹੈ. ਬਿਨਾ ਧਵ. ਫ਼ਾ. ਬੇਵਹ. ਅੰ. Widow. "ਜਿਉ ਤਨੁ ਬਿਧਵਾ ਪਰ ਕਉ ਦੇਈ. !" (ਗਉ ਅਃ ਮਃ ੧) ਦੇਖੋ, ਪੁਨਰਵਿਵਾਹ ਅਤੇ ਪੁਨਰਭੂ। ੨. ਸੰ. ਬੰਧ੍ਯਾ. ਬਾਂਝ. "ਤਿਸ ਬਿਧਵਾ ਕਰਿ ਮਹਤਾਰੀ." (ਮਲਾ ਮਃ ੪) "ਬਿਧਵਾ ਕਸ ਨ ਭਈ ਮਹਤਾਰੀ?" (ਗਉ ਕਬੀਰ) ਇੱਥੇ ਬਿਧਵਾ ਸ਼ਬਦ (ਬਾਂਝ) ਅਰਥ ਬੋਧਕ ਹੈ.
ਵਿ- ਵਿਧਿ- ਵਾਲੀ. ਸੰਬੰਧਿਤ. "ਪਾਂਚ ਨਾਰਦ ਕੈ ਸੰਗਿ ਬਿਧਵਾਰਿ." (ਗੌਂਡ ਕਬੀਰ) ਪੰਜ ਗਿਆਨਇੰਦ੍ਰੀਆਂ ਨਾਲ ਮਿਲੀ ਹੋਈ ਹੈ.
ਸੰ. ਵਿਧਾ. ਸੰਗ੍ਯਾ- ਭਾਗ. ਹਿੱਸਾ। ੨. ਵਿਧਿ. ਕਰਮ ਵਿੱਚ ਲਾਉਣ ਦੀ ਆਗਾ੍ਯਾ. "ਦੁਬਿਧਾ ਬਿਧਾ ਨਿਖੇਧ ਖੇਦ ਬਿਨਸਾਨੇ ਹੈਂ. (ਭਾਗੁ ਕ) ਵਿਧਿ ਨਿਸੇਧ ਖੇਦ ਬਿਨਸਾਨੇ। ੩. ਸੰ. ਵਿੱਧ. ਵਿ- ਵੇਧਨ ਹੋਇਆ. ਵਿੰਨ੍ਹਿਆ.