ਵਿੱਧ ਹੋਏ. ਵੇਧੇ (ਵਿੰਨ੍ਹੇ) ਗਏ। ੨. ਤਤਪਰ ਹੋਏ। ੩. ਵ੍ਯ- ਵਾਂਙ. ਤਰਹਿਂ. ਜੈਸੇ. ਭਾਂਤ, ਜਿਵੇਂ "ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ." (ਗਉ ਮਃ ੫) ਜੂਆਰੀ ਜਿਵੇਂ ਜੂਆ ਖੇਡਕੇ ਹਾਰਦਾ ਹੈ, ਤਿਵੇਂ ਇੰਦ੍ਰੀਆਂ ਨੇ ਜਿੱਤਕੇ ਵਸ਼ ਕਰ ਲੀਤਾ ਹੈ। ੪. ਦੇਖੋ, ਵਿਧੇਯ.
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ.
ਸੰ. ਵਿਨਯ. ਸੰਗ੍ਯਾ- ਨਮ੍ਰਤਾ. ਹਲੀਮੀ। ੨. ਅਰਦਾਸ. ਬੇਨਤੀ. "ਬਿਨਉ ਲਕਉ ਗੁਰ ਪਾਸਿ." (ਸੋਦਰੁ) "ਦੁਇ ਕਰ ਜੋੜਿ ਇਨੁ ਬਿਨਉ ਕਰੀਜੈ." (ਮਾਝ ਮਃ ੫) ੩. ਪ੍ਰਣਾਮ. ਨਮਸਕਾਰ.
ਨੰਮ੍ਰਤਾ. ਸਹਿਤ ਅਰਦਾਸ. ਦੇਖੋ, ਬਿਨਉ. "ਇਕ ਬਿਨਉ ਬੇਨਤੀ ਕਰਉ ਗੁਰ ਆਗੈ." (ਨਟ ਅਃ ਮਃ ੪)
ਕ੍ਰਿ- ਅਕਾਲ ਮ੍ਰਿਤਯੁ ਹੋਣੀ. ਮੌਤ ਆਈ ਬਿਨਾ ਹੀ ਮਰਨਾ. ਭਾਵ ਅਕਾਰਣ ਜਾਨ ਦੇਣੀ. "ਸਭ ਲੋਕ ਕਹੈਂ ਨ੍ਰਿਪ ਸਿੰਧਜਰਾ¹ ਬਿਨ ਆਈ ਮਰੈ." (ਕ੍ਰਿਸਨਾਵ)
ਸੰ. ਵਿਨਸ. ਵਿ- ਜਿਸ ਦੇ ਨਾਸਿਕਾ ਨਹੀਂ. ਨਕਟਾ। ੨. ਸੰ. ਸਗ੍ਯਾ- ਵਿਨਾਸ਼. "ਜੋ ਉਪਜਿਓ ਸੋ ਬਿਨਸ ਹੈ." (ਸਃ ਮਃ ੯) ਵਿਨਾਸ਼ ਹੋਵੇਗਾ। ੩. ਸੰ. ਵਿਨਸ਼੍ਵਰ. ਵਿ- ਨਾਸ਼ ਹੋਣ ਵਾਲਾ. ਅਨਿਤ੍ਯ. ਦੇਖੋ, ਬਿਨਸਿ ਬਿਨਾਸੀ.
nan
nan
ਕ੍ਰਿ- ਵਿਨਾਸ਼ ਹੋਣਾ. ਨਸ਼ਟ ਹੋਣਾ. "ਅਹੰਬੁਧਿ ਕਉ ਬਿਨਸਨਾ ਇਹ ਧੁਰੇ ਕੀ ਢਾਲ." (ਬਿਲਾ ਮਃ ੫) ਅਭਿਮਾਨੀ ਦਾ ਵਿਨਾਸ਼ ਹੋਵੇ ਇਹ ਆਦਿਕਾਲ ਦੀ ਚਾਲ ਹੈ.
ਸੰ. ਵਿ- ਵਿਨਸ੍ਟ ਹੋਇਆ। ੨. ਉਹ ਪੁਰਖ, ਜਿਸ ਦਾ ਵੀਰਯ ਪਾਤ ਹੋ ਗਿਆ ਹੈ। "ਕਹੂੰ ਨ ਬਿਨਸਾ ਤਾਂਹਿ ਪਛਾਨਹੁ." (ਚਰਿਤ੍ਰ ੨੯੪)
nan
ਵਿਨਾਸ਼ ਹੋਕੇ। ੨. ਸੰ. ਵਿਨਾਸ਼੍ਯ. ਵਿਨਾਸ਼ ਹੋਣ ਯੋਗ੍ਯ. ਵਿਨਸ਼੍ਚਰ ਸੰਸਾਰ "ਮਨੁ ਜੋਗੀ ਮਨੁ ਬਿਨਸਿ ਬਿਓਗੀ." (ਭੈਰ ਮਃ ੫) ਵਿਨਸਨਹਾਰ ਪਦਾਰਥਾਂ ਤੋਂ ਵਿਯੋਗ ਵਾਲਾ.