nan
ਵਿ- ਅਤਯੰਤ ਵਿਨਾਸ਼ ਹੋਣ ਵਾਲਾ, ਅਨਿਭ੍ਯ. ਵਿਨਸ਼੍ਚਰ ਜਗਤ ਜੋ ਅਨਿਭ੍ਯ ਹੈ. "ਕਾਚੀ ਮਟਂਕੀ ਬਿਨਸਿ ਬਿਨਾਸੀ." (ਆਸਾ ਮਃ ੫) "ਸਭ ਬਿਨਸਿ ਬਿਨਾਸੀ." (ਮਃ ੫. ਵਾਰ ਮਾਰੂ ੨)
ਦੇਖੋ, ਬਿਨਸ.
ਸੰ. ਵਿਨਸ੍ਟ. ਵਿ- ਨਾਸ਼ ਹੋਇਆ. ਤਬਾਹ ਹੋਇਆ.
ਵਿਨਸ੍ਟ ਹੋਈ. ਨਾਸ਼ ਹੋਈ "ਹਉਮੈ ਬਿਨਠੀ ਪੀਰਾ." (ਸੂਹੀ ਛੰਤ ਮਃ ੪) ੨. ਜਿਗੜੀ. ਖਰਾਬ ਹੋਈ. "ਨਾਹਿਤ ਬਿਨਠੀ ਬਾਤ." (ਸ. ਕਬੀਰ)
ਸੰ. ਵਿਨਤ. ਵਿ- ਬਹੁਤ ਝੁਕਿਆ ਹੋਇਆ। ੨. ਨੰਮ੍ਰ. ਹਲੀਮ.
ਸੰ. ਵਿਨਤਾ. ਦਕ੍ਸ਼੍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜੋ ਗਰੁੜ ਦੀ ਮਾਤਾ ਹੈ। "ਬਿਨਤਾ ਕਦ੍ਰੁ ਦਿਤਿ ਅਦਿਤਿ, ਏ ਰਿਖਿ ਬਰੀ ਬਨਾਮ." (ਵਿਚਿਤ੍ਰ)
ਵਿਨਤਾ ਦਾ ਪੁਤ੍ਰ ਗਰੁੜ "ਨਾਗਨੀ ਜ੍ਯੋਂ ਬਿਨਤਾਸੁਤ ਕੋ ਡਰਪਵਿਤ." (ਨਾਪ੍ਰ)
nan
ਸੰ. ਵਿਨਤਿ. ਸੰਗ੍ਯਾ- ਪ੍ਰਣਾਮ. ਨਮਸਕਾਰ, "ਬਿਨਤਿ ਕਰਉ ਅਰਦਾਸਿ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਵਿਨਯ. ਪ੍ਰਾਰਥਨਾ. ਬੇਨਤੀ. ਅਰਦਾਸ.
ਜਗਤ ਨਿਹਾਰਿਆ. (ਸੋਰ ਕਬੀਰ) ਜਗਤ ਨੂੰ ਨੇਤ੍ਰਹੀਨ (ਅੰਧਾ) ਦੇਖਿਆ ਹੈ। ੨. ਸ਼ਾਰੀਰਿਕ ਨੇਤ੍ਰਾਂ ਤੋਂ ਬਿਨਾ, ਦਿਵ੍ਯਨੇਤ੍ਰਾਂ ਨਾਲ ਜਗਤ ਨੂੰ ਵੇਖਿਆ ਹੈ.