اُ توں شروع ہون والے پنجابی لفظاں دے معنےਬ

ਦੇਖੋ, ਬਿਨੁਪਗਾ.


ਦੇਖੋ, ਪਾਣੀ ਬਿਨਾ ਡੁੱਬਣਾ.


ਸੰ. ਵਿਨਮ੍ਰ. ਵਿ- ਬਹੁਤ ਝੁਕਿਆ ਹੋਇਆ। ੨. ਹਲੀਮ.


ਸੰ. ਵਿਨਮਤ. ਵਿ- ਬਹਤੁ ਝੁਕਿਆ ਹੋਇਆ। ੨. ਅਤਿ ਨੰਮ, ਬਹੁਤ ਹਲੀਮ.


ਸੰ. ਵਿਨਯ. ਸੰਗ੍ਯਾ- ਪ੍ਰਣਾਮ ਨਮਸਕਾਰ। ੨. ਝੁਕਣ ਦਾ ਭਾਵ. ਨੰਮ੍ਰਤਾ. ਹਲੀਮੀ। ੩. ਸ਼ਿਕ੍ਸ਼ਾ. ਸਿੱਖ੍ਯਾ.


ਦੇਖੋ, ਬਿਨੈਪਾਲ.


ਸੰ. ਵਿਨਯ ਵੰਤ ਅਤੇ ਵਿਨਮਤ. ਦੇਖੋ, ਬਿਨਮਤ ਅਤੇ ਬਿਨਯ. "ਗੁਰਚਰਣ ਲਾਗਿ ਹਮ ਬਿਨਵਤਾ." (ਆਸਾ ਕਬੀਰ) "ਨਾਨਕ ਬਿਨਵੈ ਤਿਸੈ ਸਰੇਵਹੁ." (ਧਨਾ ਮਃ ੧) ੨. ਵਿਨਮਤਿ. ਵਿਸ਼ੇਸ ਕਰਕੇ ਨਮਸਕਾਰ ਕਰਦਾ ਹੈ. "ਬਿਨਵੰਤਿ ਨਾਨਕ ਸੁਣਹੁ ਬਿਨਤੀ." (ਵਡ ਛੰਤ ਮਃ ੫)


ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ.


ਸੰ. ਵਿਨਾਸ਼. ਸੰਗ੍ਯਾ- ਅਭਾਵ. ਧੰਸ. ਨਾਸ਼.