ਵਿਨਾਸ਼ਿਤ. ਵਿਨਾਸ਼ ਕੀਤਾ ਗਿਆ, ਗਈ. "ਆਸਾ ਮਨਸਾ ਦੋਊ ਬਿਨਾਸਤ." (ਆਸਾ ਮਃ ੧) ਵਿਨਸ੍ਟ.
ਵਿਨਾਸ਼ ਹੋਣ ਦਾ ਭਾਵ। ੨. ਵਿਨਾਅਸ਼ਨ. ਭੋਜਨ ਬਿਨਾ ਨਿਰਾਹਾਰ. "ਬਾਰਿਪਾਨ ਕੋ ਰਹਿਤ ਬਿਨਾਸਨ." (ਨਾਪ੍ਰ) ਕੋਈ ਵਾਰਿ (ਜਲ) ਪੀਂਦਾ ਹੈ, ਕੋਈ ਨਿਰਾਹਾਰ ਰਹਿੰਦਾ ਹੈ.
ਵਿਨਾਸ਼ ਹੋਣ ਦਾ ਭਾਵ। ੨. ਨਿਵ੍ਰਿੱਤਿ. ਉਪਰਾਮਤਾ. ਹਟਣਾ. "ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ." (ਸਹਸ ਮਃ ੫) ਜੋ ਪ੍ਰਵ੍ਰਿਤਿ ਮਾਰਗ ਹੈ. ਤਦ ਨਿਵ੍ਰਿੱਤਿ ਵ੍ਯਾਪਦੀ ਹੈ.
ਸੰ. विनाशिन- ਵਿਨਾਸ਼ੀ. ਵਿ- ਨਸ੍ਟ ਹੋਣ ਵਾਲਾ. ਮਿਟ ਜਾਣ ਵਾਲਾ. "ਦ੍ਰਿਸ਼ਟਿਮਾਨ ਹੈ ਸਗਲ ਬਿਨਾਸੀ." (ਸਾਰ ਮਃ ੫)
ਦੇਖੋ, ਬਿਣਾਸ ਅਤੇ ਬਿਨਾਸ। ੩. ਬਿਨਾ- ਸ੍ਵ. ਨਿਰਧਨ. ਕੰਗਾਲ.
nan
ਸੰ. ਵਿਨਾਸ਼. "ਆਪਿ ਬਿਨਾਹੇ, ਆਪਿ ਕਰੇ ਰਾਸਿ." (ਗਉ ਮਃ ੫) "ਖਿਨ ਮਹਿ ਸਾਜਿ ਸਵਾਰਿ ਬਿਨਾਹੈ." (ਸਾਰ ਮਃ ੫) "ਜਿਨਹਿ ਉਪਾਹਾ, ਤਿਨਹਿ ਬਿਨਾਹਾ." (ਆਸਾ ਮਃ ੫) "ਸਾਕਤ ਸੰਗ ਨ ਕੀਜੀਐ ਜਾਤੇ ਹੋਏ ਬਿਨਾਹੁ." (ਸ. ਕਬੀਰ)
ਵਿ- ਵਿਨਾਸ਼ੀ. ਬਿਨਸਨਹਾਰ. "ਉਤਭੁਜ ਸੇਤ ਬਿਨਾਧਾ." (ਸਾਰ ਮਃ ੫) ੨. ਵਿਨਾਸ਼- ਅਧਾ. ਵਿਨਾਸ਼ਮਾਰਗ.
ਆਪਗਾ- ਬਿਨਾ. ਦੇਖੋ, ਬਿਨੁਪਗਾ.
nan
ਸੰ. ਵਿਨਾਯਕ. ਵਿ- ਵਿਨਯ (ਨੰਮ੍ਰਤਾ) ਵਾਲਾ. ਹਲੀਮ। ੨. ਸੰਗ੍ਯਾ- ਗਣੇਸ਼, "ਬਾਯੁ ਬਿਨਾਯਕ ਬਾਯੁਸਖਾ." (ਨਾਪ੍ਰ) ੩. ਗਰੁੜ। ੪. ਗੁਰੂ। ੫. ਬੁੱਧ ਭਗਵਾਨ। ੬. ਵਿਘਨ.