اُ توں شروع ہون والے پنجابی لفظاں دے معنےਨ

ਦੇਖੋ, ਨੰਦਿ ਅਤੇ ਨਾਂਦੀਮੁਖ. "ਬ੍ਯਾਹ ਸਮੈ ਨੰਦੀ ਕਰੈ." (ਗੁਪ੍ਰਸੂ) ੨. ਸ਼ਿਵ ਦੀ ਸਵਾਰੀ ਦਾ ਬੈਲ. "ਅਮਿਤ ਬਾਣ ਨੰਦੀ ਕਹੁ ਮਾਰੇ." (ਰੁਦ੍ਰਾਵ) ੩. ਸ਼ਿਵ ਦੇ ਨਾਮ ਪੁਰ ਦਾਗ ਦੇਕੇ ਛੱਡਿਆਹੋਇਆ ਬੈਲ। ੪. ਵਿ- ਆਨੰਦੀ. ਖੁਸ਼.


ਦੇਖੋ, ਨਾਂਦੀਮੁਖ. "ਨੰਦੀਮੁਖੰ ਸ਼੍ਰਾੱਧ ਕਰਵਾਯੋ." (ਨਾਪ੍ਰ)


ਦੇਖੋ, ਅਬਿਚਲਨਗਰ.


ਨ ਅੱਖਰ."ਨੰਨਾ ਨਰਕ ਪਰਹਿਂ ਤੇ ਨਾਹੀ." (ਬਾਵਨ) ੨. ਨ ਦਾ ਉਚਾਰਣ. ਨਕਾਰ। ੩. ਵ੍ਯ- ਨਾ. ਨਹੀਂ. ਨਿਸੇਧ.


ਸੰਗ੍ਯਾ- ਇਨਕਾਰ, ਨਾ ਮਨਜ਼ੂਰੀ, ਅਸ੍ਵੀਕਾਰ. ਨੰਨਾਕਾਰ, ਨ ਕੋਈ ਕਰੇਈ (ਗਉ ਅਃ ਮਃ ੧)