اُ توں شروع ہون والے پنجابی لفظاں دے معنےਮ

ਪਾਗਲ ਕਰਦਾ, (ਮੁਹਹਿ") ਕਰਦੇ ਹਨ. ਦੇਖੋ, ਮੂਹ ਧਾ. "ਪੰਚ ਦੂਤ ਮੁਹਹਿਂ ਸੰਸਾਰਾ." (ਮਾਝ ਅਃ ਮਃ ੩) ੨. ਮੁਸਦੇ (ਲੁਟਦੇ) ਹਨ.


ਮੁਖ ਤੋਂ. ਮੂਹੋਂ. "ਮੁਹਹੁ ਕੂੜੁ ਕੁਸਤ ਤਿਨੀ ਢਾਹਿਆ." (ਮਃ ੪. ਵਾਰ ਸ੍ਰੀ)


ਅ਼. [مُحکم] ਵਿ- ਹ਼ਕਮ (ਮਜਬੂਤ਼ੀ) ਵਾਲਾ. ਦ੍ਰਿੜ੍ਹ. "ਮੁਹਕਮ ਫਉਜ ਹਠਲੀ ਰੇ." (ਆਸਾ ਮਃ ੫)


ਦੇਖੋ, ਪੰਜ ਪਿਆਰੇ.


ਇਹ ਬੈਸਾਖੀਮੱਲ ਦਾ ਪੁਤ੍ਰ ਸਹਜਧਾਰੀ ਸਿੱਖ ਕੁਲੀਨ ਖਤ੍ਰੀ ਵਡਾ ਯੋਧਾ ਸੀ. ਪਹਿਲਾਂ ਸਾਹਿਬ ਸਿੰਘ ਗੁਜਰਾਤੀਏ ਪਾਸ ਫੌਜੀ ਅਫਸਰ ਸੀ, ਇਸ ਦੀ ਵੀਰਤਾ ਅਰ ਦਿਲੇਰੀ ਦੇਖਕੇ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੬੪ ਵਿੱਚ ਇਸ ਨੂੰ ਆਪਣੀ ਫੌਜ ਦਾ ਜਰਨੈਲ ਥਾਪਿਆ, ਮੁਹਕਮ ਚੰਦ ਨੇ ਬਹੁਤ ਜੰਗਾਂ ਵਿੱਚ ਫਤੇ ਹਾਸਿਲ ਕੀਤੀ ਅਰ ਮਹਾਰਾਜਾ ਤੋਂ ਜਲੰਧਰ ਅਤੇ ਫਲੌਰ ਜਾਗੀਰ ਅਰ "ਦੀਵਾਨ" ਪਦਵੀ ਪ੍ਰਾਪਤ ਕੀਤੀ. ੧੫. ਕੱਤਕ ਸੰਮਤ ੧੮੭੧ (ਸਨ ੧੮੧੪) ਨੂੰ ਇਸ ਰਾਜਭਗਤ ਵੀਰ ਦਾ ਫਲੌਰ ਦੇਹਾਂਤ ਹੋਇਆ. ਫਲੌਰ ਦਾ ਕਿਲਾ ਜੋ ਦਰਿਆ ਸਤਲੁਜ ਦੇ ਕਿਨਾਰੇ ਹੈ, ਮੁਹਕਮਚੰਦ ਦਾ ਬਣਾਇਆ ਹੋਇਆ ਹੈ. ਇਸ ਦੀ ਔਲਾਦ ਹੁਣ ਕੁੰਜਾਹ (ਜਿਲਾ ਗੁਜਰਾਤ) ਵਿੱਚ ਰਹਿਂਦੀ ਹੈ. ਇਸ ਦਾ ਪੁਤ੍ਰ ਮੋਤੀਰਾਮ ਭੀ ਲਹੌਰ ਦਰਬਾਰ ਦਾ ਆਲਾ ਅਹਿਲਕਾਰ ਰਿਹਾ. ਦੇਖੋ, ਮੋਤੀਰਾਮ.


ਅ਼. [مُحقِّق] ਵਿ- ਹ਼ੱਕ਼ (ਸੱਚਾਈ) ਮਾਲੂਮ ਕਰਨ ਵਾਲਾ. ਅਸਲਿਯਤ ਢੂੰਡਣ ਵਾਲਾ.


ਵਿ- ਬਕਬਾਦੀ. ਜਿਸ ਦੀ ਜ਼ਬਾਨ ਬੰਦ ਨਹੀਂ ਰਹਿ ਸਕਦੀ। ੨. ਖਾਣ ਦਾ ਲਾਲਚੀ. ਪੇਟਦਾਸੀਆ.