اُ توں شروع ہون والے پنجابی لفظاں دے معنےਨ

ਜੋ ਆਦਮੀਆਂ ਨੂੰ ਸ਼ੰਸਤਿ (ਮਾਰਦਾ) ਹੈ. ਦਯਾ ਬਿਨਾ. ਬੇ ਰਹਮ.


ਜਿਸ ਦਾ ਸ਼ਰੀਕ ਕੋਈ ਨਹੀਂ."ਨ੍ਰਿਸ੍ਰੀਕ ਹੈ." (ਜਪੁ)


ਦੇਖੋ, ਨਰਸਿੰਘ ਅਤੇ ਨਰਹਰਿ.


ਵਿ- ਕ੍ਰੋਧ ਰਤਿ."ਫਿਰੈਂ ਸਰਬ ਨ੍ਰਿਕ੍ਰੁੱਧ." (ਗ੍ਯਾਨ)


ਦੇਖੋ, ਨਿਖੇਧ."ਤੇ ਭਾਂਤ ਭਾਂਤ ਕੀਨੇ ਨ੍ਰਿਖੇਧ." (ਮਨੁਰਾਜ)


ਸੰ. नृग. ਸੰਗ੍ਯਾ- ਮਹਾਭਾਰਤ ਅਨੁਸਾਰ ਇੱਕ ਦਾਨੀ ਰਾਜਾ. ਇਹ ਨਿਤ੍ਯ ਬਹੁਤ ਗਊਆਂ ਦਾਨ ਕਰਦਾ ਸੀ. ਇੱਕ ਦਿਨ ਦਾਨ ਕੀ ਗਊ ਰਾਜੇ ਦੀ ਗਊਆਂ ਵਿੱਚ ਆਮਿਲੀ. ਜੋ ਰਾਜੇ ਨੇ ਹੋਰ ਬ੍ਰਾਹਮਣ ਨੂੰ ਦੇ ਦਿੱਤੀ. ਇਤਨੇ ਵਿੱਚ ਉਹ ਬ੍ਰਾਹਮਣ ਆਇਆ ਜਿਸ ਨੂੰ ਉਹ ਗਾਂ ਪਹਿਲਾਂ ਮਿਲੀ ਸੀ. ਰਾਜੇ ਨੇ ਦੋਹਾਂ ਬਾਹਮਣਾਂ ਨੂੰ ਸਮਝੌਤੇ ਲਈ ਬਹੁਤ ਆਖਿਆ, ਪਰ ਕਿਸੇ ਨੇ ਨਾ ਮੰਨਿਆ. ਅੰਤ ਨੂੰ ਝਗੜਾਲੂ ਬ੍ਰਾਹਮਣ ਦੀ ਬਦਦੁਆ ਨਾਲ ਰਾਜੇ ਨੂੰ ਹਜ਼ਾਰ ਵਰੇ੍ਹੇ ਕਿਰਲਾ ਹੋਕੇ ਇੱਕ ਖੂਹ ਵਿੱਚ ਰਹਿਣਾਪਿਆ. ਕ੍ਰਿਸਨ ਜੀ ਨੇ ਇਸ ਨੂੰ ਮੁਕ੍ਤ ਕੀਤਾ. ਕ੍ਰਿਸਨਵਤਾਰ ਵਿੱਚ ਨ੍ਰਿਗ ਦੀ ਥਾਂ ਡਿਗ¹ ਲਿਖਿਆ ਹੈ. ਦੇਖੋ, ਡਿਗ ੨.


ਵਿ- ਘਾਤ (ਵਧ) ਰਹਿਤ. ਅਵਿਨਾਸ਼ੀ. "ਨਮਸ੍‌ਤੰ ਨ੍ਰਿਘਾਤੇ." (ਜਾਪੁ) ੨. ਸੰਗ੍ਯਾ- ਨ੍ਰਿ (ਮਨੁੱਖ) ਦਾ ਘਾਤ (ਵਧ). ਆਦਮੀ ਦਾ ਖੂੰਨ. Homicide.


ਵਿ- ਚਕ੍ਸ਼ੁ (ਨੇਤ੍ਰ) ਰਹਿਤ. ਅੰਧ. ਅੰਨ੍ਹਾ.


ਦੇਖੋ, ਨਿਰਜਰ.


ਸੰ. नृत. ਧਾ- ਨੱਚਣਾ। ੨. ਦੇਖੋ, ਨ੍ਰਿਤ੍ਯ.


ਸੰ. ਨਰ੍‍ਤਕੀ. ਸੰਗ੍ਯਾ- ਨਟੀ. ਨੱਚਣ ਵਾਲੀ ਇਸਤ੍ਰੀ. "ਨ੍ਰਿੱਤਕਾ ਕੇ ਪਾਵ ਹੈ."(ਰਾਮਾਵ)