اُ توں شروع ہون والے پنجابی لفظاں دے معنےਅ

ਸਰਵ. ਮੈਂ ਦਾ ਬਹੁ ਵਚਨ. ਅਸੀਂ "ਅਸਾਂ ਭਿ ਓਥੈ ਜਾਣਾ." (ਵਡ ਮਃ ੧. ਅਲਾਹਣੀਆ)


ਸੰ. अस्मासु. ਹਮਾਰੇ ਮੇਂ. ਅਸਾਡੇ ਵਿੱਚ. "ਅਉਗੁਣ ਸਭ ਅਸਾਹ." (ਸ੍ਰੀ ਮਃ ੧)


ਸੰ. अशान्ति. ਸੰਗ੍ਯਾ- ਸ਼ਾਂਤਿ ਦਾ ਅਭਾਵ. ਬੇਚੈਨੀ. ਕ੍ਸ਼ੋਭ.


ਦੇਖੋ, ਅਸ੍‌ ਧਾ. ਸੰਗ੍ਯਾ- ਕੱਟਣ ਦਾ ਸ਼ਸਤ੍ਰ. ਤਲਵਾਰ. "ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ." (ਸਨਾਮਾ) ੨. ਇੱਕ ਨਦੀ, ਜੋ ਕਾਸ਼ੀ ਪਾਸ ਵਹਿੰਦੀ ਹੈ. "ਬਨਾਰਸਿ ਅਸਿ ਬਸਤਾ." (ਗੌਂਡ- ਨਾਮਦੇਵ) ੩. ਕ੍ਰਿਯਾ ਵਾਚਕ ਮੱਧਮ ਪੁਰਖ ਦਾ ਇੱਕ ਵਚਨ. ਹੈ. "ਤਤ੍ਵਮਸਿ" (ਤਤ੍‌- ਤ੍ਵੰ- ਅਸਿ). ਉਹ ਤੂ ਹੈ. "ਸਾਮ ਜੁ ਬੇਦ ਤਤ੍ਵਮਸਿ ਮਾਨੇ." (ਗੁਪ੍ਰਸੂ)


ਸੰ. असिक्नी. ਦੇਖੋ, ਚੰਦ੍ਰਭਾਗਾ, ਚਨ੍ਹਾਂ. ਚਨਾਬ। ੨. ਰਾਤ੍ਰਿ. ਰਾਤ। ੩. ਅੰਤਹ ਪੁਰ (ਹ਼ਰਮ) ਦੀ ਦਾਸੀ. ਜ਼ਨਾਨਖਾਨੇ ਦੀ ਟਹਿਲਣ.


ਸੰਗ੍ਯਾ- ਅਸਿ (ਤਲਵਾਰ) ਹੈ ਜਿਸ ਦੀ ਕੇਤੁ (ਧੁਜਾ) ਵਿੱਚ. ਅਸਿਧੁਜ. ਅਕਾਲ. ਮਹਾਕਾਲ. "ਸ੍ਰੀ ਅਸਿਕੇਤੁ ਜਗਤ ਕੇ ਈਸਾ." (ਚੌਪਈ) ੨. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ.