ਕ੍ਰਿ- ਪਕ੍ਵ ਹੋਣਾ. ਕੱਚਾ ਨਾ ਰਹਿਣਾ। ੨. ਕਿਸੇ ਖ਼ਿਆਲ ਦਾ ਦ੍ਰਿੜ੍ਹ ਹੋਣਾ. ਸਿੱਧਾਂਤ ਨੂੰ ਪਹੁਁਚਣਾ। ੩. ਹੁਨਰ ਅਤੇ ਇ਼ਲਮ ਵਿੱਚ ਪੂਰਾ ਨਿਪੁਣ ਹੋਣਾ. ਤਾਕ ਹੋਣਾ.
nan
ਸੰਗ੍ਯਾ- ਪਕੜ. ਗਰਿਫ਼ਤ. ਦੇਖੋ, ਪਕੜਨਾ। ੨. ਚਿੰਤਾ. ਫ਼ਿਕਰ. "ਪਕਰ ਵਿਖੇ ਮਨ ਗੰਗ ਕੋ." (ਗੁਪ੍ਰਸੂ)
ਪਕੜੇਗਾ. ਗ੍ਰਹਣ ਕਰੇਗਾ. ਫੜੂਗਾ.
ਕ੍ਰਿ- ਉਪਕ੍ਰਿਤ ਕਰਨਾ. ਕ੍ਰਿਤਗ੍ਯ ਬਣਾਉਣਾ. ਮਸ਼ਕੂਰ ਕਰਨਾ। ੨. ਕਿਸੇ ਦੀ ਸਹਾਇਤਾ ਲਈ ਮੌਕੇ ਸਿਰ ਪੁੱਜਣਾ.
ਪ੍ਰਗ੍ਰਹਣ. ਫੜਨਾ.
ਪਕੜਾਈ. ਗਹਾਈ. ਫੜਾਈ. "ਪ੍ਰਭੁ ਬਾਹ ਪਕਰਾਈ." (ਆਸਾ ਛੰਤ ਮਃ ੪) ੨. ਪਕੜ ਵਿੱਚ ਆਉਣ ਦੀ ਕ੍ਰਿਯਾ. ਫੜੇ ਜਾਣ ਦਾ ਭਾਵ.
ਕ੍ਰਿ- ਫੜਾਉਂਣਾ. ਪ੍ਰਗ੍ਰਹਣ ਕਰਾਉਣਾ. "ਬਾਹ ਪ੍ਰਭੂ ਪਕਰਾਇ ਜੀਉ." (ਆਸਾ ਛੰਤ ਮਃ ੪)
ਕ੍ਰਿ. ਵਿ- ਫੜਕੇ. "ਪਕਰਿ ਜੀਉ ਆਨਿਆ ਦੇਹ ਬਿਨਾਸੀ." ( ਪ੍ਰਭਾ ਕਬੀਰ)