اُ توں شروع ہون والے پنجابی لفظاں دے معنےਅ

ਦੇਖੋ, ਚਿਤ੍ਰ ਅਲੰਕਾਰ ਅਤੇ ਪ੍ਰਹੇਲਿਕਾ.


ਬਾਬਾ ਮੋਹਰੀ ਜੀ ਦਾ ਜੇਠਾ ਪੁਤ੍ਰ, ਗੁਰੂ ਅਮਰ ਦੇਵ ਦਾ ਪੋਤਾ. "ਤਬਹਿ ਅਰਥ ਮਲ ਚਲ ਕਰ ਆਯੋ." (ਗੁਪ੍ਰਸੂ)


ਸੰ. ਅਰ੍‍ਥਵਾਦ. ਸੰਗ੍ਯਾ- ਉਹ ਵਾਕ, ਜਿਸ ਨਾਲ ਕਿਸੇ ਕੰਮ ਕਰਨ ਦੀ ਰੁਚੀ ਦਿਵਾਈ ਜਾਵੇ, ਜਿਵੇਂ- ਸੁਰਗ ਆਦਿ ਦੇ ਸੁਖ ਦੱਸਕੇ ਜੱਗ ਅਤੇ ਹਵਨ ਲਈ ਪ੍ਰੇਰਿਆ ਜਾਵੇ. ਕਿਸੇ ਵ੍ਰਤ ਦੇ ਮਹਾਤਮ ਲਈ ਪੁਤ੍ਰ ਅਤੇ ਧਨ ਦੀ ਪ੍ਰਾਪਤੀ ਦੱਸੀ ਜਾਵੇ.


ਦੇਖੋ, ਅਰਥ ਅਤੇ ਅਰਥਾਨਾ. ਸੰਗ੍ਯਾ- ਸਿੱਧਾਂਤ. ਤਾਤਪਰਯ. "ਏਸ ਸਬਦ ਕੋ ਜੋ ਅਰਥਾਵੈ." (ਸਿਧਗੋਸਟਿ) "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧) ੨. ਸਿੰਧੀ. ਅਰਥਾਇ. ਮਿਸਾਲ ਦ੍ਰਿਸ੍ਟਾਂਤ. ਉਦਾਹਰਣ.


ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ.


ਕ੍ਰਿ- ਅਰਥ ਲਾਉਣਾ. ਵ੍ਯਾਖ੍ਯਾ ਕਰਨੀ। ੨. ਵਾਕ੍ਯ ਦੇ ਅਰਥ ਨੂੰ ਜਾਣਨਾ.


ਸੰ. अर्थापत्ति्. ਸੰਗ੍ਯਾ- ਨਾ ਕਹੇ ਗਏ ਅਰਥ ਦਾ ਸਮਝਣਾ. ਪ੍ਰਮਾਣ ਦਾ ਇੱਕ ਭੇਦ, ਜਿਸ ਤੋਂ ਇੱਕ ਗਲ ਸਿੱਧ ਕਰਨ ਨਾਲ ਦੂਜੀ ਸੁਤੇ ਹੀ ਸਿੱਧ ਹੋ ਜਾਵੇ. ਜਿਵੇਂ ਕੋਈ ਆਖੇ ਕਿ ਮੋਹਲੇਧਾਰ ਮੀਂਹ ਪੈ ਰਹਿਆ ਹੈ, ਤਦ ਇਹ ਭੀ ਸਿੱਧ ਹੋਇਆ ਕਿ ਆਕਾਸ਼ ਵਿੱਚ ਘਟਾ ਭੀ ਜਰੂਰ ਛਾ ਰਹੀ ਹੈ. ਦੇਖੋ, ਪ੍ਰਮਾਣ। ੨. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਦੇਖੋ, ਕਾਵ੍ਯਾਰਥਾ ਪੱਤੀ.


ਦੇਖੋ, ਅਰਥਾਉ ਅਤੇ ਅਰਥਾਨਾ। ੨. ਸੰਗ੍ਯਾ- ਅੰਗਾਂ ਦੀ ਉਹ ਚੇਸ੍ਟਾ (ਹਰਕਤ), ਜਿਸ ਤੋਂ ਮਨ ਦਾ ਭਾਵ ਪ੍ਰਗਟ ਹੋਵੇ। ੩. ਕਰਤਬ. "ਸਸਤ੍ਰ ਪ੍ਰਹਾਰਤ ਸੂਰਨ ਪੈ ਕਰ ਹਾਥਨ ਕੋ ਅਰਥਾਵ ਦਿਖਾਵੈਂ." (ਕ੍ਰਿਸਨਾਵ)