اُ توں شروع ہون والے پنجابی لفظاں دے معنےਨ

ਸੰ. नृप. ਸੰਗ੍ਯਾ- ਆਦਮੀਆਂ ਦਾ ਪਾਲਕ. ਰਾਜਾ. ਨਰਪਤਿ. "ਕੋਪ ਦੇਖ ਮੁਨੀਸ ਕੋ ਨ੍ਰਿਪ ਪੂਤ ਤਾਂ ਸੰਗ ਦੀਨ." (ਰਾਮਾਵ)


ਸੰਗ੍ਯਾ- ਨ੍ਰਿਪਜਨ (ਪ੍ਰਜਾ), ਉਸ ਦਾ ਈਸ਼ ਰਾਜਾ, ਉਸ ਦੀ ਸੈਨਾ. ਰਾਜਾ ਦੀ ਫ਼ੌਜ. (ਸਨਾਮਾ)


ਸੰਗ੍ਯਾ- ਨ੍ਰਿਪ (ਰਾਜਾ) ਦੀ ਅਨੀ. ਰਾਜਾ ਦੀ ਫੌਜ. (ਸਨਾਮਾ) ੨. ਰਾਜਾ ਦੀ ਇਸਤ੍ਰੀ ਰਾਣੀ." ਨਟੀ ਨਾਟਕੀ ਨ੍ਰਿਪਣੀ." (ਚਰਿਤ੍ਰ ੨੬੪)


ਸੰਗ੍ਯਾ- ਨ੍ਰਿਪਤ੍ਵ. ਰਾਜਪਨ. ਰਾਜ੍ਯ. "ਬੇਨ ਗਏ ਜਬ ਤੇ ਨ੍ਰਿਪਤਾ ਕਰ." (ਮਾਂਧਾਤਾ)


ਸੰਗ੍ਯਾ- ਲਰਾਂ ਦਾ ਪਤਿ. ਪ੍ਰਜਾਪਤਿ. ਰਾਜਾ.


ਸੰਗ੍ਯਾ- ਚਕ੍ਰਵਰਤੀ ਰਾਜਾ. ਸ਼ਹਨਸ਼ਾਹ. ਨ੍ਰਿਪਤਿਨਾਥ ਨਾਨਕ ਬਰ." (ਸਵੈਯੇ ਮਃ ੩. ਕੇ)


ਦੇਖੋ, ਨ੍ਰਿਪਣੀ.


ਸੰਗ੍ਯਾ- ਉਹ ਯਗ੍ਯ, ਜਿਸ ਵਿੱਚ ਰਾਜਾ ਦੀ ਬਲਿ ਦਿੱਤੀ ਜਾਵੇ। ੨. ਛਤ੍ਰੀ (ਕ੍ਸ਼੍‍ਤ੍ਰਿਯ) ਵਧ ਕਰਕੇ ਜਿਸ ਯਗ੍ਯ ਵਿੱਚ ਹਵਨ ਕੀਤਾਜਾਵੇ. ਦੇਖੋ, ਨ੍ਰਿਮੇਧ."ਲੱਛ ਜੋ ਨ੍ਰਿਪ ਮਾਰੀਐ ਤਬ ਹੋਤ ਹੈ ਨ੍ਰਿਮਮੇਧ." (ਪਾਰਸਾਵ) ੩. ਰਾਜਸੂਯ ਯਦ੍ਯ ਨੂੰ ਭੀ ਕਵੀਆਂ ਨੇ ਨ੍ਰਿਪਮੇਧ ਲਿਖਿਆ ਹੈ.


ਵਿ- ਰਾਜਿਆਂ ਵਿੱਚੋਂ ਅਧਮ (ਨੀਚ). ਅਨ੍ਯਾਯੀ ਰਾਜਾ.


ਸੰ. निरपायिन. ਵਿ- ਬੇਚੂਕ. ਬੇਖਤ਼ਾ. "ਅਭੇਦ ਨ੍ਰਿਪਾਨ ਸਭੈ ਪਚਹਾਰੇ." (ਅਕਾਲ) ੨. ਸੰ. नृपाण. ਆਦਮੀਆਂ ਨੂੰ ਜਲ ਆਦਿ ਪਿਆਉਣ ਵਾਲਾ। ੩. ਸੰਗ੍ਯਾ- ਨਿਰਪਗਣ. ਰਾਜਿਆਂ ਦਾ ਸਮੁਦਾਯ.