اُ توں شروع ہون والے پنجابی لفظاں دے معنےਬ

ਵ੍ਰਿਕ੍ਸ਼ਾਂ ਵਾਲੀ ਪ੍ਰਿਥਿਵੀ। ੨. ਅਜਾਣ ਲਿਖਾਰੀ ਨੇ ਬਰ੍ਵਬਨਿ (ਵਰੂਬਿਨੀ) ਦੀ ਥਾਂ ਸ਼ਸਤ੍ਰਨਾਮ ਮਾਲਾ ਦੇ ੧੧੨੦ ਅੰਗ ਵਿੱਚ ਇਹ ਸ਼ਬਦ ਲਿਖਿਆ ਹੈ. ਦੇਖੋ, ਵਰੂਬਿਨੀ.


ਵਿ- ਵੈਰਾਗ੍ਯਵਾਨ. ਵੈਰਾਗੀ। ੨. ਸੰਗ੍ਯਾ- ਰਾਮਾਨੰਦ ਦੀ ਸੰਪ੍ਰਦਾਯ ਦਾ ਵੈਰਾਗੀ ਵੈਸਨਵ ਸਾਧੁ.


ਸੰ. ਵਿਰਚਨ. ਬਣਾਉਣਾ. ਰਚਣਾ। ੨. ਪ੍ਰਬੰਧ (ਇੰਤਜਾਮ) ਕਰਨਾ। ੩. ਅਤ੍ਯੰਤ ਖਚਿਤ ਹੋਣਾ.


ਪ੍ਰਵ੍ਰਿੱਤ ਹੋਏ. "ਬਿਰੱਚੇ ਮਹਾਂ ਜੰਗ ਜੋਧਾ." (ਵਿਚਿਤ੍ਰ)


ਦੇਖੋ, ਬਿਰਖ ੧.


ਵ੍ਰਿਕ੍ਸ਼੍‍ ਦਾ ਵੈਰੀ ਹਾਥੀ. ਤਰੁਅਰਿ. (ਸਨਾਮਾ)


ਬਿਰਛਰਿ (ਹਾਥੀ) ਵਾਲੀ. ਗਜਸੈਨਾ. (ਸਨਾਮਾ)


ਵ੍ਰਿਕ੍ਸ਼੍‍ ਦਾ ਅੰਤ ਕਰਨ ਵਾਲਾ, ਹਾਥੀ. (ਸਨਾਮਾ)