اُ توں شروع ہون والے پنجابی لفظاں دے معنےਬ

ਦੇਖੋ, ਬਿਰਲ. ਕੋਈ ਕੋਈ. ਟਾਂਵਾਂ. ਬਹੁਤਿਆਂ ਵਿੱਚੋਂ ਇੱਕ ਅੱਧਾ. "ਬਿਰਲਾ ਕੋਈ ਪਾਵੈ ਸੰਗ." (ਸੁਖਮਨੀ) "ਬਿਰਲਉ ਗਿਆਨੀ ਬੂਝਣਉ." (ਓਅੰਕਾਰ)

ਸੰ. ਵਿਲਾਪ. ਸੰਗ੍ਯਾ- ਰੋਕੇ ਬੋਲਣਾ. ਦੁਖਭਰੀ ਬਾਣੀ. ਵੈਣ ਕਰਨੇ.

ਸੰਗ੍ਯਾ- ਵਿਟਪ. ਬਿਰਛ. ਪੌਧਾ. ਬੂਟਾ. "ਚੰਦਨ ਕਾ ਬਿਰਵਾ ਭਲਾ." (ਸ. ਕਬੀਰ) "ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲ ਹਰੁ ਸੋਖਿਆ." (ਰਾਮ ਕਬੀਰ) ਸ਼ਾਂਤਿ ਅਵਸਥਾ ਵਿੱਚ ਬ੍ਰਹਮਗਿਆਨ ਰੂਪ ਬੂਟਾ ਪੈਦਾ ਹੋਇਆ, ਜਿਸ ਨੇ ਧਰਤੀ ਦਾ ਪਾਣੀ (ਸੰਸਾਰ ਦੀ ਵਾਸਨਾ) ਨੂੰ ਖਿੱਚਕੇ ਸੁਕਾਦਿੱਤਾ। ੨. ਵਿ- ਖਾਲੀ. ਵੰਚਿਤ.

ਸੰਗ੍ਯਾ- ਵਿਰਤਿ. ਵੈਰਾਗ੍ਯ. "ਪਹਿਲ ਪੁਰਸਾ ਬਿਰਾ." (ਧਨਾ ਨਾਮਦੇਵ) ੨. ਦੇਖੋ, ਬਿੜਾ. "ਬਰ੍ਯੋ ਬਿਰੇ ਮਹਿ ਕੇਹਰਿ ਜਹਾਂ." (ਗੁਪ੍ਰਸੂ)

ਵਿਰਮਣ ਕਰਾਉਣਾ. ਪਰਚਾਉਣਾ. ਦੇਖੋ, ਬਿਰਮਣ.

ਬ੍ਰਾਹਮਣ. ਚਾਰ ਵਰਣਾਂ ਵਿੱਚੋਂ ਪਹਿਲਾ ਵਰਣ. "ਗਊ ਬਿਰਾਹਮਣ ਕਉ ਕਰ ਲਾਵਹੁ." (ਵਾਰ ਆਸਾ)

ਇਬਰਾਹੀਮ. ਦੇਖੋ, ਧੁਨੀ (ਸ)

ਸੰ. ਵਿਰਾਗ. ਵਿ- ਰਾਗ (ਪ੍ਰੀਤਿ) ਰਹਿਤ। ੨. ਬਦਰੰਗ। ੩. ਦੇਖੋ, ਬੈਰਾਗ ਅਤੇ ਵੈਰਾਗ੍ਯ.

ਕ੍ਰਿ- ਰੋ ਪੈਣਾ. "ਤਾਂ ਉਸ ਦਾ ਬਿਰਾਗ ਛੁੱਟਿਆ." (ਜਸਾ)

ਦੇਖੋ, ਬੈਰਾਗੀ। ੨. ਦੇਖੋ, ਵਿਰਾਗੀ.